ਪੁਲ ਦੇ ਹੇਠਾਂ ਹੋਇਆ ਧਮਾਕਾ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ‘ਚ ਕਰਾਚੀ ਦੇ ਕੈਦਾਬਾਦ ਇਲਾਕੇ ‘ਚ ਸ਼ੁੱਕਰਵਾਰ ਨੂੰ ਇੱਕ ਸ਼ਕਤੀਸ਼ਾਲੀ ਧਮਾਕੇ ‘ਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜੀਓ ਟੀਵੀ ਰਿਪੋਰਟ ਦੇ ਹਵਾਲੇ ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਾਚੀ ਦੇ ਕੈਦਾਬਾਦ ਇਲਾਕੇ ‘ਚ ਇੱਕ ਪੁਲ ਦੇ ਹੇਠਾਂ ਧਮਾਕਾ ਹੋਇਆ। ਪੁਲਿਸ ਧਮਾਕੇ ਦੀ ਪ੍ਰਕਿਰਤੀ ਅਤੇ ਕਾਰਨ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ। ਜ਼ਖਮੀਆਂ ਨੂੰ ਸ਼ਹਿਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। (Blast Pakistan)
ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਆਸਪਾਸ ਦੇ ਖੇਤਰਾਂ ‘ਚ ਬਿਜਲੀ ਦੀ ਸਪਲਾਈ ‘ਚ ਅੜਿੱਕਾ ਆਇਆ, ਧਮਾਕੇ ਦੀ ਅਵਾਜ਼ ਨੂੰ ਦੂਰ ਤੋਂ ਸੁਣਿਆ ਜਾ ਸਕਦਾ ਸੀ। ਸਿੰਧ ਪ੍ਰਾਂਤ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਨੂੰ ਲੈ ਕੇ ਸਿੰਧ ਪੁਲਿਸ ਦੇ ਏਆਈਜੀ ਤੋਂ ਰਿਪੋਰਟ ਮੰਗੀ ਹੈ। ਸੁਰੱਖਿਆ ਕਰਮੀਆਂ ਨੇ ਧਮਾਕੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਅਭਿਆਨ ਚਲਾਇਆ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜਿੰਮੇਵਾਰ ਨਹੀਂ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।