ਸੋਨੀਪਤ: ਕੈਮੀਕਲ ਫੈਕਟਰੀ ‘ਚ ਧਮਾਕਾ, 1 ਦੀ ਮੌਤ

Blast, chemical, Factory

-ਮ੍ਰਿਤਕ ਦੀ ਲਾਸ਼ ਹੋਏ ਕਈ ਟੁਕੜੇ
-ਫੈਕਟਰੀ ਦੀ ਛੱਤ ਸੜਕ ‘ਤੇ ਜਾ ਡਿੱਗੀ

ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ ਸ਼ਨਿੱਚਰਵਾਰ ਦੇਰ ਰਾਤ ਨੂੰ ਇੱਕ ਕੈਮੀਕਲ ਫੈਕਟਰੀ Factory ‘ਚ ਧਮਾਕੇ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਦੱਸ ਦੇਈਏ ਕਿ ਇੱਥੇ 24 ਘੰਟੇ ਕੰੰਮ ਚੱਲਦਾ ਹੈ, ਜਿਸ ਕਾਰਨ ਸ਼ਨਿੱਚਰਵਾਰ ਦੇਰ ਰਾਤ ਲਗਭਗ 12 ਵਜੇ ਇੱਥੇ ਬਾਇਲਰ ਫਟ ਗਿਆ। ਹਾਦਸੇ ਇੰਨਾ ਭਿਆਨਕ ਰੂਪ ‘ਚ ਵਾਪਰਿਆਂ ਕਿ ਮ੍ਰਿਤਕ ਸ਼ਖਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਸ ਤੋਂ ਇਲਾਵਾ ਫੈਕਟਰੀ ਦੀ ਛੱਤ ਸੜਕ ‘ਤੇ ਜਾ ਕੇ ਡਿੱਗੀ। ਮੌਕੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।

  • ਹਾਦਸੇ ਇੰਨਾ ਭਿਆਨਕ ਰੂਪ ‘ਚ ਵਾਪਰਿਆਂ ਕਿ ਮ੍ਰਿਤਕ ਸ਼ਖਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ।
  • ਇਸ ਤੋਂ ਇਲਾਵਾ ਫੈਕਟਰੀ ਦੀ ਛੱਤ ਸੜਕ ‘ਤੇ ਜਾ ਕੇ ਡਿੱਗੀ। ਮੌਕੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
  • ਜ਼ਖਮੀਆਂ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Factory