ਸੈਂਟਰ ਸਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਡਰਾਫਟ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੋ ਜਾਵੇਗੀ : ਸੂਬਾ ਪ੍ਰਧਾਨ ਉਗਰਾਹਾਂ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਅਧੀਨ ਪਿੰਡ ਉਗਰਾਹਾਂ ਦੇ ਡੇਰੇ ਟੀਕਮ ਦਾਸ ਵਿਖੇ ਕੀਤੀ ਗਈ। ਇਸ ਮੀਟਿੰਗ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਜੋ ਕਿਸਾਨ ਮਜ਼ਦੂਰ ਖਨੌਰੀ ਬਾਰਡਰ ਤੇ ਸ਼ੰਬੂ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ। ਪਰ ਮੌਕੇ ਦੀ ਸਰਕਾਰ ਵੱਲੋਂ ਸੰਘਰਸ਼ ਕਰਦੇ ਲੋਕਾਂ ਉੱਪਰ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। Sunam News
ਇਹ ਖਬਰ ਵੀ ਪੜ੍ਹੋ : Delhi AAP Candidates List: ਦਿੱਲੀ ‘ਆਪ’ ਦੀ ਚੌਥੀ ਸੂਚੀ ਜਾਰੀ! ਕੇਜਰੀਵਾਲ ਤੇ ਆਤਿਸ਼ੀ ਇਨ੍ਹਾਂ ਸੀਟਾਂ ਤੋਂ ਲੜਨਗੇ ਚੋ…
ਕਿਸਾਨ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ। ਕਿਸਾਨਾਂ ਮਜ਼ਦੂਰਾਂ ’ਤੇ ਜੋ ਵੀ ਜਬਰ ਕੀਤਾ ਗਿਆ ਹੈ ਉਹ ਬਿਲਕੁਲ ਗਲਤ ਹੈ। ਕਿਸਾਨ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਸੈਂਟਰ ਸਰਕਾਰ ਮਿਤੀ 25 ਨਵੰਬਰ 2024 ਖੇਤੀਬਾੜੀ ਨਾਲ ਸੰਬੰਧਿਤ ਡਰਾਫਟ ਲੈ ਕੇ ਆਈ ਹੈ ਜੋ ਕਿ ਸਾਰੀਆਂ ਸਟੇਟਾਂ ਨੂੰ ਭੇਜ ਦਿੱਤੇ ਹਨ। ਇਹ ਡਰਾਫਟ ਖੇਤੀਬਾੜੀ ਧੰਦੇ ਨੂੰ ਤਬਾਹ ਕਰ ਦੇਣਗੇ ਇਸ ਸਬੰਧੀ ਸਾਰੀਆਂ ਪਾਵਰਾ ਸੈਂਟਰ ਸਰਕਾਰ ਆਪਣੇ ਹੱਥ ਲੈ ਲਵੇਗੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੋ ਜਾਵੇਗੀ। ਇਸ ਡਰਾਫਟ ਦੇ ਵਿਰੋਧ ਅੰਦਰ ਐਸ ਕੇ ਐਮ ਦੀ ਤਰਫੋਂ ਜੋ ਪ੍ਰੋਗਰਾਮ ਦਿੱਤਾ ਗਿਆ ਹੈ। Sunam News
ਉਸ ਦੇ ਸੰਬੰਧ ’ਚ ਮਿਤੀ 23 ਦਸੰਬਰ 2024 ਨੂੰ ਡੀਸੀ ਹੈਡ ਕੁਆਰਟਰਾਂ ’ਤੇ ਇੱਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮਿਤੀ 16 ਦਸੰਬਰ 2024 ਨੂੰ ਬਰਨਾਲੇ ਵਿਖੇ ਸਿੱਖਿਅਤ ਮੀਟਿੰਗ ਕੀਤੀ ਜਾ ਰਹੀ ਹੈ। ਅੱਜ ਦੀ ਮੀਟਿੰਗ ਸਮੇਂ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਡਸਾ, ਬਹਾਦਰ ਸਿੰਘ ਭੁਟਾਲ ਖੁਰਦ, ਜਸਵੰਤ ਸਿੰਘ ਤੋਲਾਵਾਲ, ਮਨਜੀਤ ਸਿੰਘ ਘਰਾਚੋਂ ਜਗਤਾਰ ਸਿੰਘ ਲੱਡੀ, ਸੁਖਦੇਵ ਸਿੰਘ ਕੜੈਲ, ਹਰਪਾਲ ਸਿੰਘ ਪੇਧਨੀ, ਮਾਸਟਰ ਭਰਪੂਰ ਸਿੰਘ ਮੌੜਾ ਆਦਿ ਹਾਜ਼ਰ ਹੋਏ। Sunam News