BJP Punjab: ਭਾਜਪਾ ਦੀ ‘ਪੰਜਾਬ 2027’ ਦੀ ਤਿਆਰੀ ਸ਼ੁਰੂ, ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵੀ ਫੋਕਸ ਹੋਇਆ ਪੰਜਾਬ ’ਤੇ

BJP Punjab
BJP Punjab: ਭਾਜਪਾ ਦੀ ‘ਪੰਜਾਬ 2027’ ਦੀ ਤਿਆਰੀ ਸ਼ੁਰੂ, ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵੀ ਫੋਕਸ ਹੋਇਆ ਪੰਜਾਬ ’ਤੇ

BJP Punjab: ਪੰਜਾਬ ਦੇ ਸਰਪੰਚਾਂ ਤੇ ਐੱਮਸੀਜ਼ ਦਾ ਕੇਂਦਰ ਸਰਕਾਰ ਤੋਂ ਕਰਵਾਇਆ ਜਾ ਰਿਹੈ ਕੰਮਕਾਜ

  • ਬਾਰਡਰ ਇਲਾਕੇ ’ਚ ਸਰਗਰਮ ਰਹਿਣਗੇ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ | BJP Punjab

BJP Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਤੋਂ ਹੀ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਹੀ ਪੰਜਾਬ ਸੂਬੇ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਪੰਜਾਬ ’ਤੇ ਹੀ ਨਜ਼ਰ ਰੱਖਦੇ ਹੋਏ ਇੱਥੇ ਦੇ ਲੋਕਾਂ ਨੂੰ ਭਾਜਪਾ ਲਈ ਪ੍ਰੇਰਿਤ ਤੱਕ ਕੀਤਾ ਜਾ ਰਿਹਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤਾਂ ਇੱਕ ਵਾਰ ਨਹੀਂ, ਸਗੋਂ ਕਈ ਵਾਰ ਪੰਜਾਬ ਦੇ ਸਰਪੰਚ ਤੇ ਐੱਮਸੀਜ਼ ਨਾਲ ਮੀਟਿੰਗ ਤੱਕ ਕਰ ਚੁੱਕੇ ਹਨ। ਇੱਥੇ ਤੱਕ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਰਪੰਚਾਂ ਨੂੰ ਇੱਕ ਘੰਟੇ ਤੱਕ ਹਰਿਆਣਾ ਮੁੱਖ ਮੰਤਰੀ ਨਿਵਾਸ ’ਚ ਬਿਠਾ ਕੇ ਜਿੱਥੇ ਉਨ੍ਹਾਂ ਦੀ ਸੇਵਾ ਪਾਣੀ ਕੀਤੀ ਗਈ ਸੀ, ਉੱਥੇ ਹੀ ਉਨ੍ਹਾਂ ਦੀ ਕਈ ਮੰਗਾਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਮੌਕੇ ’ਤੇ ਹੀ ਸਵੀਕਾਰ ਕਰ ਲਿਆ ਗਿਆ ਸੀ।

BJP Punjab

ਹੁਣ ਬੀਤੇ ਦਿਨੀਂ ਵੀ ਲੁਧਿਆਣਾ ਦੇ ਏਅਰਪੋਰਟ ’ਤੇ ਪੁੱਜੇ ਨਾਇਬ ਸਿੰਘ ਸੈਣੀ ਨੇ ਉਥੇ ਦੇ ਲੋਕਾਂ ਨਾਲ ਮੌਕੇ ’ਤੇ ਮਿਲਦੇ ਹੋਏ ਨਾ ਸਿਰਫ਼ ਮੀਟਿੰਗ ਕੀਤੀ, ਸਗੋਂ ਭਾਜਪਾ ਲਈ ਪੰਜਾਬ ’ਚ ਪ੍ਰਚਾਰ ਕਰਨ ਲਈ ਵੀ ਆਮ ਲੋਕਾਂ ਨੂੰ ਕਿਹਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਦੇ ਭਾਜਪਾ ਲੀਡਰਾਂ ਦੇ ਵੀ ਲਗਾਤਾਰ ਸੰਪਰਕ ’ਚ ਹਨ ਤੇ ਉਨ੍ਹਾਂ ਨੂੰ ਹਰਿਆਣਾ ਮੁੱਖ ਮੰਤਰੀ ਨਿਵਾਸ ’ਚ ਸੱਦ ਕੇ ਮੀਟਿੰਗ ਵੀ ਕੀਤੀ ਜਾਂਦੀ ਹੈ।

Read Also : Punjab Rain: ਮੀਂਹ ਪੈਣ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਕਿਸਾਨਾਂ ਨੂੰ ਚਿੰਤਾਵਾਂ ’ਚ ਪਾਇਆ

ਨਾਇਬ ਸਿੰਘ ਸੈਣੀ ਪਿਛਲੇ ਕੁਝ ਮਹੀਨੇ ਤੋਂ ਪੰਜਾਬ ਵਿੱਚ ਕਾਫ਼ੀ ਜਿਆਦਾ ਸਰਗਰਮੀ ਵਧਾ ਚੁੱਕੇ ਹਨ। ਇਸ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਵੀ ਪੰਜਾਬ ਸੂਬੇ ’ਚ ਸਰਗਰਮ ਹੁੰਦੇ ਨਜ਼ਰ ਆਉਣਗੇ ਤੇ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਇਲਾਕੇ ਦੇ ਲੋਕਾਂ ਨੂੰ ਵੀ ਮਿਲਣਗੇ। ਹਰਿਆਣਾ ਦੇ ਕਈ ਕੈਬਨਿਟ ਮੰਤਰੀ ਵੀ ਅਗਲੇ ਦਿਨਾਂ ਵਿੱਚ ਲੁਧਿਆਣਾ ਦੇ ਆਸ ਪਾਸ ਦਿਖਾਈ ਦੇਣਗੇ ਤਾਂ ਪੰਜਾਬ ਦੇ ਕਈ ਹਿੱਸੇ ’ਚ ਸਰਗਰਮੀ ਦਿਖਾਉਂਦੇ ਹੋਏ ਨਜ਼ਰ ਆਉਣਗੇ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਪਹਿਲਾਂ ਤੋਂ ਹੀ ਅੰਬਾਲਾ ਦੇ ਨਾਲ ਜੁੜਦੇ ਪੰਜਾਬ ਦੇ ਇਲਾਕੇ ’ਚ ਆਪਣੀ ਸਰਗਰਮੀ ਵਧਾ ਚੁੱਕੇ ਹਨ ਤੇ ਪੰਜਾਬ ਨੂੰ ਲੈ ਕੇ ਹੁਣ ਉਨ੍ਹਾਂ ਦੀ ਤਿੱਖੀ ਬਿਆਨਬਾਜ਼ੀ ਵੀ ਨਹੀਂ ਆਏਗੀ।

ਇੱਕ ਇੱਕ ਵਿਧਾਨ ਸਭਾ ਹਲਕੇ ਦੀ ਦਿੱਤੀ ਜਾਏਗੀ ਡਿਊਟੀ, ਹਲਕੇ ’ਚ ਨਹੀਂ ਲੈਣਾ ਚਾਹੁੰਦੀ ਐ ਭਾਜਪਾ

ਭਾਰਤੀ ਜਨਤਾ ਪਾਰਟੀ ਪੰਜਾਬ ’ਚ ਆਪਣਾ ਹੁਣ ਸਾਰਾ ਫੋਕਸ ਕਰਦੇ ਹੋਏ ਕਿਸੇ ਵੀ ਵਿਧਾਨ ਸਭਾ ਹਲਕੇ ਨੂੰ ਹਲਕੇ ਨਹੀਂ ਲੈਣਾ ਚਾਹੁੰਦੀ ਹੈ, ਜਿਸ ਕਾਰਨ ਹੀ ਹਰ ਵਿਧਾਨ ਸਭਾ ਹਲਕੇ ’ਚ ਇੱਕ ਇੰਚਾਰਜ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰ ਵਿਧਾਨ ਸਭਾ ਹਲਕੇ ’ਚ ਘੱਟ ਤੋਂ ਘੱਟ ਵਿਧਾਇਕ ਜਾਂ ਫਿਰ ਕੈਬਨਿਟ ਮੰਤਰੀ ਹੀ ਇੰਚਾਰਜ ਲਗਾਇਆ ਜਾਏਗਾ। ਪੰਜਾਬ ਦੇ ਨਾਲ ਜੁੜਦੇ ਇਲਾਕਿਆਂ ਦੇ ਸੰਸਦ ਮੈਂਬਰਾਂ ਨੂੰ ਜ਼ਿਲੇ੍ਹ ਦੀ ਟੀਮ ’ਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਿੰਡ ਤੇ ਬੂਥ ਤੱਕ ਪੁੱਜਣ ਲਈ ਭਾਰਤੀ ਜਨਤਾ ਪਾਰਟੀ ਡੇਢ ਸਾਲ ਦਾ ਸਮਾਂ ਲੈ ਕੇ ਚੱਲ ਰਹੀ ਹੈ, ਇਸ ਲਈ ਹੁਣ ਤੋਂ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਹਰ ਮਹੀਨੇ ਦਿੱਲੀ ਦੇ ਕੈਬਨਿਟ ਮੰਤਰੀ ਕਰਨਗੇ ਪੰਜਾਬ ’ਚ ਪ੍ਰੈੱਸ ਕਾਨਫਰੰਸ

ਅਗਲੇ 18 ਮਹੀਨੇ ’ਚ ਦਿੱਲੀ ਦੇ ਕੈਬਨਿਟ ਮੰਤਰੀ ਘੱਟ ਤੋਂ ਘੱਟ 18 ਵਾਰ ਪੰਜਾਬ ’ਚ ਜ਼ਰੂਰ ਆਉਣਗੇ ਜੋ ਸਿੱਖਿਆ ਤੇ ਸਿਹਤ ਨੂੰ ਜਿਆਦਾ ਫੋਕਸ ਰੱਖਦੇ ਹੋਏ ਪੰਜਾਬ ’ਚ ਪ੍ਰਚਾਰ ਕਰਨਗੇ, ਕਿਉਂਕਿ ਪੰਜਾਬ ’ਚ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਤੇ ਸਿਹਤ ਨੂੰ ਆਪਣੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਦਿੱਲੀ ’ਚ ਸ਼ੁਰੂ ਕੀਤੀ ਜਾਣ ਵਾਲੀ ਹਰ ਤਰ੍ਹਾਂ ਦੀ ਜਾਂਚ ਬਾਰੇ ਪੰਜਾਬ ’ਚ ਵੀ ਪ੍ਰਚਾਰ ਹੋਏਗਾ ਕਿ ਕਿਵੇਂ ਪਿਛਲੇ 12 ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਕਿਹੜੇ ਕਿਹੜੇ ਗਲਤ ਕੰਮ ਕੀਤੇ ਤੇ ਉਨ੍ਹਾਂ ਕੰਮਾਂ ਨੂੰ ਲੈ ਕੇ ਹੁਣ ਕਿਵੇਂ ਜਾਂਚ ਕੀਤੀ ਜਾ ਰਹੀ ਹੈ।