ਉੱਤਰ ਪ੍ਰਦੇਸ਼ ਦੇ ਜਾਤੀ ਸਮੀਕਰਨ ਨੂੰ ਸਾਧਨ ਦੀ ਕੋਸ਼ਿਸ਼ ’ਚ ਭਾਜਪਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਭਾਜਪਾ ਨੇ 5 ਸੂਬਿਆਂ ’ਚ ਆਉਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਇੰਚਾਰਜ਼ਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ’ਚ ਕਈ ਕੇਂਦਰੀ ਮੰਤਰੀਆਂ ਸਮੇਤ ਵੱਡੀ ਆਗੂਆਂ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਪੰਜ ਸੂਬਿਆਂ ’ਚ ਉੱਤਰ ਪ੍ਰਦੇਸ਼ ਸਿਆਸਤ ਦੇ ਲਿਹਾਲ ਨਾਲ ਸਭ ਤੋਂ ਅਹਿਮ ਹੈ ਜਿੱਥੇ ਭਾਜਪਾ ਦੇ ਸਾਹਮਣੇ ਆਪਣੀ ਸਾਖ਼ ਤੇ ਸਨਮਾਨ ਬਰਕਾਰ ਰੱਖਣ ਦੀ ਸਖ਼ਤ ਚੁਣੌਤੀ ਹੈ ਉੱਤਰ ਪ੍ਰਦੇਸ਼ ’ਚ ਭਾਜਪਾ ਨੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚੋਣ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਨੂੰ ਹਾਲ ਹੀ ’ਚ ਹੋਏ ਕੇਂਦਰੀ ਮੰਤਰੀ ਮੰਡਲ ਵਿਸਥਾਰ ’ਚ ਸਿੱਖਿਆ ਮੰਤਰਾਲਾ ਵਰਗਾ ਅਹਿਮ ਵਿਭਾਗ ਦਿੱਤਾ ਉੱਤਰ ਪ੍ਰਦੇਸ਼ ਵਰਗੇ ਵੱਡੇ ਤੇ ਸਭ ਤੋਂ ਮਹੱਤਵਪੂਰਨ ਚੁਣਾਵੀ ਸੂਬੇ ’ਚ ਪ੍ਰਧਾਨ ਨੂੰ ਇੰਚਾਰਜ਼ ਬਣਾਇਆ ਜਾਣਾ ਸਾਬਿਤ ਕਰਦਾ ਹੈ ਕਿ ਸੱਤਾ ਤੇ ਸੰਗਠਨ ਦੋਵਾਂ ’ਚ ਪ੍ਰਧਾਨ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
ਉੱਤਰ ਪ੍ਰਦੇਸ਼ ’ਚ ਪ੍ਰਧਾਨ ਨੂੰ ਮਿਲੀ ਜ਼ਿੰਮੇਵਾਰੀ
ਭਾਜਪਾ ’ਚ ਮੋਦੀ ਦੀ ਅਗਵਾਈ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ’ਚ ਇੰਚਾਰਜ ਦੀ ਜ਼ਿੰਮੇਵਾਰੀ ਪਾਰਟੀ ਦੇ ਦਿੱਗਜ਼ ਤੇ ਮੋਦੀ ਦੇ ਭਰੋਸੇਮੰਦ ਆਗੂਆਂ ਦੇ ਹੱਥ ਰਹੀ ਹੈ ਇਨ੍ਹਾਂ ’ਚੋਂ ਸਭ ਤੋਂ ਪਹਿਲਾਂ ਮੌਜ਼ੂਦਾ ਗ੍ਰਹਿ ਮੰਤਰੀ ਤੇ ਤੱਤਕਾਲੀਨ ਭਾਜਪਾ ਜਨਰਲ ਸਕੱਤਰ ਅਮਿਤ ਸ਼ਾਹ ਨੂੰ 2014 ਦੇ ਲੋਕ ਸਭਾ ਚੋਣਾਂ ’ਚ ਇੰਚਾਰਜ਼ ਦੀ ਜ਼ਿੰਮੇਵਾਰੀ ਦਿੱਤੀ ਗਈ ਉੱਤਰ ਪ੍ਰਦੇਸ਼ ’ਚ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਸ ਪ੍ਰਦਰਸ਼ਨ ਸਦਕਾ ਸ਼ਾਹ ਦੀ ਤਰੱਕੀ ਹੋਈ ਤੇ ਉਨ੍ਹਾਂ ਦੀ ਤਾਜਪੋਸ਼ੀ ਭਾਪਪਾ ਦੇ ਕੌਮੀ ਪ੍ਰਧਾਨ ਵਜੋਂ ਹੋ ਗਈ।
ਇਸ ਤੋਂ ਬਾਅਦ ਮੋਦੀ ਦੇ ਹੀ ਖਾਸ ਤੇ ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਲੰਮੇ ਸਮੇਂ ਤੱਕ ਗੁਜਰਾਤ ਦੇ ਇੰਚਾਰਜ਼ ਰਹੇ ਸੀਨੀਅਰ ਆਞੂ ਓਮ ਮਾਥੁਰ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ਼ ਬਣਾਇਆ ਗਿਆ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 2017 ਦੀਆਂ ਵਿਧਾਨ ਸਭਾ ਤੇ 2019 ਦੀਆਂ ਲੋਕ ਸਭਾ ’ਚ ਭਾਜਪਾ ਦੇ ਸੀਨੀਅਰ ਆਗੂ ਜਗਤ ਪ੍ਰਕਾਸ਼ ਨੱਢਾ ਨੂੰ ਚੋਣ ਇੰਚਾਰਜ਼ ਲਾਇਆ ਗਿਆ ਤੇ ਸੂਬੇ ’ਚ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨੱਢਾ ਦੀ ਰਾਹ ਕੌਮੀ ਪ੍ਰਧਾਨ ਦੀ ਕੁਰਸੀ ਤੱਕ ਪਹੁੰਚਣ ਲਈ ਸੌਖੀ ਹੋ ਗਈ ਸਾਫ਼ ਹੈ ਕਿ ਉੱਤਰ ਪ੍ਰਦੇਸ਼ ’ਚ ਪ੍ਰਧਾਨ ਨੂੰ ਮਿਲੀ ਜਿੰਮੇਵਾਰੀ ਭਾਜਪਾ ’ਚ ਉਨ੍ਹਾਂ ਦੀ ਵਧਦੀ ਅਹਿਮੀਅਤ ਨੂੰ ਦਰਸਾਉਦੀ ਹੈ।
ਬ੍ਰਾਹਮਣ ਵਰਗ ਨੂੰ ਲੁਭਾਉਣ ’ਚ ਜੁਟੀ ਭਾਜਪਾ
ਉੱਤਰ ਪ੍ਰਦੇਸ ’ਚ ਵੋਟਰਾਂ ਦੀ ਕੁੱਲ ਆਬਾਦੀ ਦਾ 42 ਫੀਸਦੀ ਤੋਂ ਵੱਧ ਹਿੱਸਾ ਓਬੀਸੀ ਦਾ ਹੈ ਇਸ ਕਾਰਨ ਪ੍ਰਧਾਨ ਦੇ ਨਾਂਅ ਦਾ ਐਨਾਨ ਉਸ ਨੂੰ ਉੱਤਰ ਪ੍ਰਦੇਸ਼ ਦੇ ਖੇਤਰ ਸਿਆਸਤ ਪਾਰਟੀਆਂ ਦੇ ਜਵਾਬ ਵਜੋਂ ਵੀ ਦੇਖਿਆ ਜਾ ਰਿਹਾ ਹੈ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਇਸ ਵਾਰ ਚੋਣਾਂ ’ਚ ਬ੍ਰਾਹਮਣ ਵਰਗ ਨੂੰ ਲੁਭਾਉਣ ’ਚ ਜੁਟੀ ਹੈ ਜੋ ਕਿ ਲੰਮੇ ਸਮੇਂ ਤੋਂ ਭਾਜਪਾ ਦੇ ਪੱਖ ’ਚ ਵੋਟਿੰਗ ਕਰ ਰਹੇ ਹਨ ਭਾਜਪਾ ਨੇ ਉੱਤਰ ਪ੍ਰਦੇਸ਼ ਤੋਂ ਤਿੰਨ ਓਬੀਸੀ ਆਗੂਆਂ ਬੀਐੱਲ ਵਰਮਾ, ਪੰਕਜ ਚੌਧਰੀ ਤੇ ਅਨੁਪਿ੍ਰਆ ਪਟੇਲ ਨੂੰ ਜੁਲਾਈ ’ਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਸੀ, ਜਿਸ ਨਾਲ ਸੂਬੇ ਦੇ ਓਬੀਸੀ ਵਰਗ ਨੂੰ ਵਿਸ਼ੇਸ਼ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ