ਭਾਰਤੀ ਫ਼ੌਜ ਨੇ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ : ਸੋਨੂੰ ਮਿੱਤਲ | Tricolour March
Tricolour March: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਭਾਰਤੀ ਫੌਜ ਵੱਲੋਂ ਚਲਾਏ ਗਏ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਕੱਢੀ ਜਾ ਰਹੀ ਤਿਰੰਗਾ ਯਾਤਰਾ ਦੀ ਲੜੀ ਤਹਿਤ ਪਾਤੜਾਂ ਵਿਖੇ ਵੀ ਤਿਰੰਗਾ ਯਾਤਰਾ ਕੱਢੀ ਗਈ। ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਦੀ ਅਗਵਾਈ ਵਿੱਚ ਕੱਢੀ ਗਈ ਯਾਤਰਾ ਦੌਰਾਨ ਮੀਤ ਪ੍ਰਧਾਨ ਸੋਨੂ ਮਿੱਤਲ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਸ਼ਹਿਰ ਦੇ ਪਟਿਆਲਾ ਰੋਡ ਉੱਤੇ ਸਥਿਤ ਸ਼ਿਵ ਮੰਦਿਰ ਤੋਂ ਸ਼ੁਰੂ ਹੋਈ ਯਾਤਰਾ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਤੋਂ ਹੁੰਦੀ ਹੋਈ ਨਰਵਾਣਾ ਰੋਡ, ਅਨਾਜ ਮੰਡੀ ਹੁੰਦਿਆਂ ਜਾਖਲ ਰੋਡ ਦੇ ਗੱਡਾ ਸਟੈਂਡ ਵਿਖੇ ਸਮਾਪਤ ਹੋਈ।
ਇਹ ਵੀ ਪੜ੍ਹੋ: Operation Against Drugs: ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਇਆ ਸਰਚ ਆਪਰੇਸ਼ਨ
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸੋਨੂੰ ਮਿੱਤਲ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਉੱਤੇ ਅੱਤਵਾਦੀਆਂ ਨੇ ਨਿਰਦੋਸ਼ ਭਾਰਤੀਆਂ ਨੂੰ ਸ਼ਹੀਦ ਕਰਕੇ ਬਹੁਤ ਸਾਰੀਆਂ ਭੈਣਾਂ ਦੇ ਸੰਦੂਰ ਉਜਾੜਨ ਦੀ ਕਾਇਰਤਾਪੂਰਨ ਹਰਕਤ ਕੀਤੀ, ਜਿਸ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਭਾਰਤੀ ਫੌਜ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ ਵਿਚਲੇ ਅੱਤਵਾਦੀ ਟਿਕਾਣੇ ਤਬਾਹ ਕਰਕੇ ਬਦਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਭਾਵੇਂ ਆਪਰੇਸ਼ਨ ਸੰਦੂਰ ਮੁਲਤਵੀਂ ਕੀਤਾ ਗਿਆ ਹੈ ਪਰ ਫੌਜ ਦਾ ਮਨੋਬਲ ਵਧਾਉਣ ਲਈ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਕੱਢੀਆਂ ਜਾ ਰਹੀਆਂ ਹਨ। Tricolour March

ਪਾਕਿ ਜੇਕਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਦਿੱਤਾ ਜਾਵੇਗਾ ਮੂੰਹਤੋੜ ਜਵਾਬ
ਭਾਜਪਾ ਆਗੂਆਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਪਾਕਿਸਤਾਨ ਨੂੰ ਇਸ ਤੋਂ ਵੀ ਵੱਡਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤਾਂ ਉੱਤੇ ਆਪਣੀ ਬਾਜ਼ ਅੱਖ ਰੱਖੀ ਹੋਈ ਹੈ। ਭਾਰਤੀ ਫੌਜ ਨੇ ਆਪਣੀ ਉੱਚ ਤਕਨੀਕ ਨਾਲ ਪਾਕਿਸਤਾਨ ਦੇ ਅੰਦਰ ਜਾ ਕੇ ਫੌਜ ਅੱਤਵਾਦੀ ਟਿਕਾਣੇ ਤਬਾਹ ਕੀਤੇ ਪਰ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਦੋਂ ਕਿ ਪਾਕਿਸਤਾਨੀ ਫੌਜ ਨੇ ਨਿਰਦੋਸ਼ ਭਾਰਤੀਆਂ ਨੂੰ ਮਾਰਨ ਲਈ ਬਹੁਤ ਸਾਰੀਆਂ ਮਿਜ਼ਾਇਲਾਂ ਚਲਾਈਆਂ ਜਿਸ ਨੂੰ ਭਾਰਤ ਦੇ ਜਾਂਬਾਜ ਫੌਜੀਆਂ ਨੇ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ।

ਇਸ ਮੌਕੇ ਮੰਡਲ ਪ੍ਰਧਾਨ ਸਤੀਸ਼ ਗਰਗ ਨੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਪਨਾਹ ਦੇਣੀ ਬੰਦ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਦਾ ਨਾਂਅ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ, ਨੈਨੂ ਰਾਮ, ਕ੍ਰਿਸ਼ਨ ਅਡਵਾਨੀ, ਪਿੰਦਰਪਾਲ ਸਿੰਘ ਮੋਮੀਆਂ, ਗੌਰਵ ਜੈਨ, ਤਰਸੇਮ ਚੰਦ, ਵੇਦ ਪੋਪਲੀ,ਪ੍ਰਸੋਤਮ ਸਿੰਗਲਾ, ਜੀਵਨ ਸਿੰਗਲਾ, ਸੁਰੇਸ਼ ਕੁਮਾਰ ਬਾਂਸਲ, ਗੌਰਵ ਜੈਨ,ਸੁਨੀਲ ਕੁਮਾਰ, ਮਨੀਸ ਗੋਇਲ,ਰਾਜਿੰਦਰ ਕੁਮਾਰ ਮੱਖਣ, ਸੁਸ਼ੀਲ ਕਾਕਾ,ਆਸ਼ੂ ਕੁਮਾਰ, ਮਨੋਜ ਕੁਮਾਰ, ਕ੍ਰਿਸ਼ਨ ਚਾਵਲਾ, ਸੁੱਖਾ ਸ਼ੁਤਰਾਣਾ, ਰਮੇਸ਼ ਕੁਮਾਰ ਅਤੇ ਮਨੋਜ ਕਾਂਡਾ ਹਾਜਰ ਸਨ। Tricolour March