ਇਸ਼ਤਿਹਾਰ ਦੇਣ ਦੇ ਮਾਮਲੇ ‘ਚ ਸਭ ਤੋਂ ਵੱਡਾ ਬ੍ਰਾਂਡ ਬਣੀ ਭਾਜਪਾ
- ਚਾਰ ਸਾਲਾਂ ‘ਚ ਸਿਰਫ਼ ਇਸ਼ਤਿਹਾਰਾਂ ‘ਤੇ 5000 ਕਰੋੜ ਰੁਪਏ ਖਰਚੇ
- ਯੂਪੀਏ ਨੇ ਦਸ ਸਾਲਾਂ ‘ਚ ਖਰਚੇ ਸਨ 5000 ਕਰੋੜ
ਨਵੀਂ ਦਿੱਲੀ (ਏਜੰਸੀ) ਪੰਜ ਸੂਬਿਆਂ ‘ਚ ਵਿਧਾਨਸਭਾ ਚੋਣਾਂ ਤੇ ਆਉਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਪ੍ਰਚਾਰ ਮੁਹਿੰਮ ਜ਼ੋਰ ਫੜ ਚੁੱਕੀ ਹੈ ਟੀਵੀ ‘ਤੇ ਇਸ਼ਤਿਹਾਰ ਦੇਣ ਦੇ ਮਾਮਲੇ ‘ਚ ਭਾਜਪਾ ਪਾਰਟੀ ਸਭ ਤੋਂ ਵੱਡੀ ਇਸ਼ਤਿਹਾਰਦਾਤਾ ਬ੍ਰਾਂਡ ਬਣ ਗਈ ਹੈ ਬ੍ਰਾਂਡਕਾਸਟ ਆਡੀਅੰਸ ਰਿਸਰਚ ਕੌਂਸਿਲ (ਬਰਾਕ) ਵੱਲੋਂ ਜਾਰੀ ਹਾਲੀਆ ਅੰਕੜਿਆਂ ਅਨੁਸਾਰ 12 ਤੋਂ 16 ਨਵੰਬਰ ਦਰਮਿਆਨ ਟੀਵੀ ਚੈੱਨਲਾਂ ‘ਤੇ 22,099 ਵਾਰ ਭਾਜਪਾ ਦਾ ਇਸ਼ਿਤਿਹਾਰ ਦਿਖਾਇਆ ਗਿਆ ਇਹ ਅੰਕੜਾ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟੀਵੀ ਇਸ਼ਤਿਹਾਰਦਾਤਾ ਨੇਟਫਿਲਕਸ ਤੋਂ 10,000 ਜ਼ਿਆਦਾ ਹੈ ਇਕੋਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਸਾਰੇ ਸੂਬਿਆਂ ‘ਚ ਸਾਰੇ ਟੀਵੀ ਚੈੱਨਲਾਂ ‘ਤੇ ਭਾਜਪਾ ਦੇ ਇਸ਼ਿਤਿਹਾਰ ਪਹਿਲੇ ਸਥਾਨ ‘ਤੇ ਰਹੇ ਹਨ ਇਸ ਤੋਂ ਪਿਛਲੇ ਹਫ਼ਤੇ ਦੇ ਅੰਕੜਿਆਂ ‘ਚ ਭਾਜਪਾ ਦੂਜੇ ਸਥਾਨ ‘ਤੇ ਸੀ
ਦਿਲਚਸਪ ਇਹ ਹੈ ਕਿ ਭਾਜਪਾ ਦੀ ਮੁਖ ਵਿਰੋਧੀ ਕਾਂਗਰਸ ਟਾੱਪ 10 ਸੂਚੀ ‘ਚ ਵੀ ਨਹੀਂ ਹੈ2211 ਕਰੋੜ ਰੁਪਏ ਦੇ ਇਸ਼ਤਿਹਾਰ ਇਲੈਕਟ੍ਰਾਨਿਕ ਮੀਡੀਆ ਨੂੰ ਦਿੱਤੇ ਲੋਕ ਸੰਪਰਕ ਤੇ ਸੰਚਾਰ ਬਿਊਰੋ (ਬੀਓਸੀ) ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਪ੍ਰਚਾਰ-ਪ੍ਰਸਾਰ ‘ਚ ਸਾਲ 2014 ਤੋਂ ਲੈ ਕੇ ਸਤੰਬਰ 2018 ਤੱਕ 4996.61 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ ਇਸ ‘ਚ 2211.11 ਕਰੋੜ ਰੁਪਏ ਦੀ ਰਾਸ਼ੀ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰ ‘ਚ ਖਰਚ ਕੀਤੀ ਗਈ ਸੀ ਯੂਪੀਏ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਕਾਰਜਕਾਲ ‘ਚ ਔਸਤਨ 504 ਕਰੋੜ ਰੁਪਏ ਹਰ ਸਾਲ ਇਸ਼ਤਿਹਾਰ ‘ਤੇ ਖਰਚ ਕੀਤਾ ਗਿਆ ਸੀ ਯੂਪੀਏ ਸਰਕਾਰ ਦੇ ਦਸ ਸਾਲਾਂ ‘ਚ ਕੁੱਲ ਮਿਲਾ ਕੇ 5,040 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਈ ਸੀ