ਭਾਜਪਾ ਪ੍ਰਧਾਨ ਨੱਡਾ 18 ਨੂੰ ਅਜਮੇਰ ’ਚ

J.P.-Nadda

Rajasthan News: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ 18 ਅਕਤੂਬਰ ਨੂੰ ਰਾਜਸਥਾਨ ਦੇ ਅਜਮੇਰ ਦੇ ਕਿਸ਼ਨਗੜ੍ਹ ਆਉਣਗੇ। ਭਾਜਪਾ ਸੰਗਠਨ ਦੇ ਸੂਤਰਾਂ ਮੁਤਾਬਕ ਨੱਡਾ ਦੁਪਹਿਰ ਨੂੰ ਕਿਸਨਗੜ੍ਹ ਮਾਰਬਲ ਐਸੋਸੀਏਸ਼ਨ ਦੇ ਆਡੀਟੋਰੀਅਮ ’ਚ ਪਹੁੰਚਣਗੇ ਅਤੇ ਦੋ ਸੈਸ਼ਨਾਂ ’ਚ ਅਜਮੇਰ ਮੰਡਲ ਦੇ ਵਰਕਰਾਂ ਨਾਲ ਚੋਣ ਰਣਨੀਤੀ ’ਤੇ ਵਿਚਾਰ ਸਾਂਝੇ ਕਰਨਗੇ ਅਤੇ ਜ਼ਰੂਰੀ ਨਿਰਦੇਸ਼ ਦੇਣਗੇ। (Rajasthan News)

ਇਹ ਵੀ ਪੜ੍ਹੋ : ਤੜਕੇ-ਤੜਕੇ ਤੂਫਾਨ ਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ!

ਦੱਸਿਆ ਜਾ ਰਿਹਾ ਹੈ ਕਿ ਪਹਿਲੀ ਮੀਟਿੰਗ ਅਜਮੇਰ ਮੰਡਲ ਦੇ ਟੋਂਕ ਅਤੇ ਨਾਗੌਰ ਵਰਕਰਾਂ ਦੀ ਹੋਵੇਗੀ ਅਤੇ ਦੂਜੀ ਮੀਟਿੰਗ ਅਜਮੇਰ ਅਤੇ ਭੀਲਵਾੜਾ ਦੇ ਵਰਕਰਾਂ ਦੀ ਹੋਵੇਗੀ। ਉਥੋਂ ਮੀਟਿੰਗ ਤੋਂ ਬਾਅਦ ਨੱਡਾ ਦਿੱਲੀ ਪਰਤਣਗੇ। ਜ਼ਿਕਰਯੋਗ ਹੈ ਕਿ ਨੱਡਾ ਨੇ ਪਹਿਲਾਂ 9 ਅਕਤੂਬਰ ਨੂੰ ਪੁਸ਼ਕਰ ’ਚ ਉਕਤ ਮੀਟਿੰਗ ਕਰਨੀ ਸੀ। ਪਰ ਹੁਣ ਮੀਟਿੰਗ ਕਿਸ਼ਨਗੜ੍ਹ ਵਿੱਚ ਕੀਤੀ ਗਈ ਹੈ। ਕਿਸ਼ਨਗੜ੍ਹ ਵਿਧਾਨ ਸਭਾ ਹਲਕੇ ਤੋਂ ਸੰਸਦ ਮੈਂਬਰ ਭਾਗੀਰਥ ਚੌਧਰੀ ਨੂੰ ਭਾਜਪਾ ਦਾ ਉਮੀਦਵਾਰ ਐਲਾਨਿਆ ਗਿਆ ਹੈ।