ਭਾਜਪਾ ਪ੍ਰਧਾਨ ਅੰਮਿਤ ਸ਼ਾਹ ਦੀ ਸੰਘ ਆਗੂਆਂ ਨਾਲ ਮੁਲਾਕਾਤ
ਨਵੀਂ ਦਿੱਲੀ: ਦੇਸ਼ ‘ਚ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਹੋ ਰਹੀ ਚੋਣ ਲਈ ਭਾਜਪਾ ਸ਼ੁੱਕਰਵਾਰ ਜਾਂ ਸ਼ਨਿੱਚਰਵਾਰ ਨੂੰ ਸੰਸਦੀ ਬੋਰਡ ਦੀ ਬੈਠਕ ਤੋਂ ਬਾਅਦ ਆਪਣੇ ਉਮੀਦਵਾਰ ਦਾ ਨਾਂਅ ਐਲਾਨ ਕਰ ਦੇਵੇਗੀ। ਇਹ ਵੀ ਤੈਅ ਹੈ ਕਿ ਰਾਸ਼ਟਰਪਤੀ ਉਮੀਦਵਾਰ ਵਾਂਗ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੀ ਪਸੰਦ ਦੇ ਜ਼ਰੀਏ ਪ੍ਰਧਾਨ ਮੰਤਰੀ ਇੱਕ ਫਿਰ ਸਭ ਨੂੰ ਹੈਰਾਨ ਕਰਨਗੇ।
ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਘ ਦੇ ਸੀਨੀਅਰ ਆਗੂਆਂ ਭਈਆਜੀ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਨਾਲ ਕਰੀਬ 45 ਮਿੰਟ ਤੱਕ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਪਸੰਦ ਲਈ ਸੰਘ ਨੂੰ ਰਾਜੀ ਕਰ ਲਿਆ ਹੈ।
ਸੂਤਰਾਂ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਦਲਿਤ ਚਿਹਰੇ ‘ਤੇ ਦਾਅ ਲਾ ਚੁੱਕੀ ਪਾਰਟੀ ਉਪ ਰਾਸ਼ਟਰਪਤੀ ਚੋਣ ਵਿੱਚ ਦੱਖਣੀ ਭਾਰਤ, ਬ੍ਰਾਹਮਣ ਭਾਈਚਾਰਾ ਅਤੇ ਹਿੰਦੂਤਵ ਦੀ ਸਿਆਸਤ ਨੂੰ ਇਕੱਠੀ ਸਿੰਨ੍ਹੇਗੀ। ਸੰਘ ਨੇ ਉਂਜ ਵੀ ਅਜਿਹੇ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਖੁੱਲ੍ਹੀ ਛੋਟ ਦਿੱਤੀ ਹੈ।
ਸੰਘ ਬੱਸ ਇੰਨਾ ਚਾਹੁੰਦਾ ਹੈ ਕਿ ਉਮੀਦਵਾਰ ਹਿੰਦੂਤਵ ਦੇ ਪਿਛੋਕੜ ਦਾ ਹੋਣ ਦੇ ਨਾਲ ਸੰਵਿਧਾਨ ਦਾ ਜਾਣਕਾਰੀ ਅਤੇ ਤਜ਼ਰਬੇਕਾਰ ਹੋਵੇ। ਕਿਉਂਕਿ ਮਨਪਸੰਦ ਉਪ ਰਾਸ਼ਟਰਪਤੀ ਬਣਨ ਲਈ ਭਾਜਪਾ ਕੋਲ ਪੂਰੀ ਗਿਣਤੀ ਨਹੀਂ ਹੈ। ਇਸ ਲਈ ਪਾਰਟੀ ਵਾਂਗ ਸੰਘ ਦਾ ਵੀ ਮੰਨਣਾ ਹੈ ਕਿ ਉਮੀਦਵਾਰ ਨਾ ਸਿਰਫ਼ ਆਪਣੇ ਘਰ ਦਾ ਹੋਵੇ, ਸਗੋਂ ਇਸ ਦੇ ਜ਼ਰੀਏ ਸ਼ਾਸਨ ਵਿੱਚ ਆਏ ਬਦਲਾਅ ਦਾ ਵੀ ਸੰਦੇਸ਼ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।