ਬੈਂਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਲੋਕਾਯੁਕਤ ਦੀ ਛਾਪੇਮਾਰੀ ’ਚ ਭਾਜਪਾ ਵਿਧਾਇਕ ਦੇ ਟਿਕਾਣਿਆਂ ਤੋਂ ਕਰੀਬ ਅੱਠ ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਦਰਅਸਲ, ਇਸ ਤੋਂ ਪਹਿਲਾਂ ਲੋਕਾਯੁਕਤ ਨੇ ਵਿਧਾਇਕ ਮਦਲ ਵਿਰੂਪਕਸ਼ੱਪਾ ਦੇ ਬੇਟੇ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿ੍ਰਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਅਤੇ ਵਿਧਾਇਕ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਸੀ।
ਲੋਕਾਯੁਕਤ ਦੀ ਦੇਰ ਰਾਤ ਛਾਪੇਮਾਰੀ ’ਚ ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ ਦੇ ਘਰ ਤੋਂ 6 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਵਿਧਾਇਕ ਦੇ ਪੁੱਤਰ ਪ੍ਰਸ਼ਾਂਤ ਮਡਲ ਦੇ ਦਫਤਰ ਤੋਂ 1.7 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਹੁਣ ਲੋਕਾਯੁਕਤ ਦਫ਼ਤਰ ਵੱਲੋਂ ਵਿਧਾਇਕ ਨੂੰ ਵੀ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਜਾ ਸਕਦੇ ਹਨ।
ਪ੍ਰਸ਼ਾਂਤ ਮਦਲ ਨੂੰ 40 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ
ਇਸ ਤੋਂ ਪਹਿਲਾਂ ਲੋਕਾਯੁਕਤ ਨੇ ਵਿਧਾਇਕ ਦੇ ਬੇਟੇ ਪ੍ਰਸ਼ਾਂਤ ਮਦਲ ਨੂੰ 40 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਉਹ ਆਪਣੇ ਵਿਧਾਇਕ ਪਿਤਾ ਦਾ ਨਾਂਅ ਲੈ ਰਿਹਾ ਸੀ। ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ ਕਰਨਾਟਕ ਸੋਪਸ ਐਂਡ ਡਿਟਰਜੈਂਟਸ ਲਿਮਟਿਡ ਦੇ ਚੇਅਰਮੈਨ ਵੀ ਸਨ, ਹਾਲਾਂਕਿ ਹੰਗਾਮੇ ਤੋਂ ਬਾਅਦ ਵਿਰੂਪਕਸੱਪਾ ਨੇ ਇਸ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ।
BJP MLA ਦੇ ਪੁੱਤਰ ਕੋਲੋਂ 1.7 ਕਰੋੜ ਦੀ ਨਗਦੀ ਬਰਾਮਦ
ਲੋਕਾਯੁਕਤ ਨੇ ਤਲਾਸ਼ੀ ਦੌਰਾਨ ਵਿਧਾਇਕ ਦੇ ਪੁੱਤਰ ਦੇ ਦਫਤਰ ਤੋਂ 40 ਲੱਖ ਰੁਪਏ ਤੋਂ ਇਲਾਵਾ 1.7 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਰਿਸ਼ਵਤ ਸ਼ਾਇਦ ਹੋਰ ਲੋਕਾਂ ਤੋਂ ਲਈ ਗਈ ਸੀ। ਲੋਕਾਯੁਕਤ ਨੇ ਪ੍ਰਸ਼ਾਂਤ ਮਦਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਭਾਜਪਾ ਵਿਧਾਇਕ ਕੋਲੋਂ ਕੁੱਲ ਅੱਠ ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਹੈ।
ਵਿਧਾਇਕ ਦੇ ਪੁੱਤਰ ਸਮੇਤ ਪੰਜ ਗ੍ਰਿਫ਼ਤਾਰ
ਇਸ ਮਾਮਲੇ ’ਚ ਵਿਧਾਇਕ ਦੇ ਬੇਟੇ ਪ੍ਰਸਾਂਤ ਸਮੇਤ 5 ਜਣਿਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਰਨਾਟਕ ਸਰਕਾਰ ’ਤੇ ਨਿਸ਼ਾਨਾ ਬਿੰਨ੍ਹਿਆ ਹੈ। ਸੁਰਜੇਵਾਲਾ ਨੇ ਲਿਖਿਆ, “ਸਰਕਾਰ ਦੀ 40 ਫੀਸਦੀ ਲੁੱਟ ਜਾਰੀ। ਮੈਸੂਰ ਸੈਂਡਲ ਸੋਪ ਦੀ ਖੁਸ਼ਬੂ ’ਚ ਵੀ ਭਿ੍ਰਸ਼ਟਾਚਾਰ! 40 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਰਫਤਾਰ ਅਤੇ ਹੁਣ ਭਾਜਪਾ ਵਿਧਾਇਕ ਦੇ ਪੁੱਤਰ ਦੇ ਘਰੋਂ 6 ਕਰੋੜ ਦੀ ਨਗਦੀ ਬਰਾਮਦ। ਭਾਜਪਾ ਦਾ ਮਧੁਰ ਭਿ੍ਰਸ਼ਟ ਗਠਜੋੜ।’’