BJP ਨੇ ਇੱਕ ਸਾਲ ‘ਚ ਗਵਾਏ ਪੰਜ ਰਾਜ
-ਝਾਰਖੰਡ ਦੇ ਮੁੱਖ ਮੰਤਰੀ ਨੇ ਹਾਰ ਕਬੂਲੀ
ਨਵੀਂ ਦਿੱਲੀ, ਏਜੰਸੀ। ਝਾਰਖੰਡ ਦੇ ਚੋਣ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (BJP) ਦੇ ਹੱਥੋਂ ਇੱਕ ਹੋਰ ਰਾਜ ਖਿਸਕ ਗਿਆ ਤੇ ਇਸ ਹਾਰ ਨਾਲ ਇੱਕ ਸਾਲ ਵਿੱਚ ਭਾਜਪਾ ਹੱਥੋਂ 5 ਰਾਜ ਨਿੱਕਲ ਚੁੱਕੇ ਹਨ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸ਼ਗੜ ਅਤੇ ਮਹਾਰਾਸ਼ਟਰ ਤੋਂ ਭਾਜਪਾ ਨੂੰ ਹੱਥ ਧੋਣੇ ਪਏ ਹਨ। ਭਾਜਪਾ ਨੇ 2014 ਵਿੱਚ ਪਹਿਲੀ ਵਾਰ 37 ਸੀਟਾਂ ਜਿੱਤ ਕੇ ਝਾਰਖੰਡ ‘ਚ ਆਪਣੀ ਸਰਕਾਰ ਬਣਾਈ ਸੀ। ਉਸ ਸਮੇਂ ਆਜਸੂ ਨਾਲ ਮਿਲ ਕੇ ਭਾਜਪਾ ਨੇ ਬਹੁਮਤ ਹਾਸਲ ਕੀਤਾ ਸੀ। ਹੁਣ ਦੇ ਚੋਣ ਨਤੀਜਿਆਂ ਤੋਂ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਹਾਰ ਸਵੀਕਾਰ ਕਰਦਿਆਂ ਅਸਫੀਤਾ ਦਿੰਦੇ ਹੋਏ ਕਿਹਾ ਕਿ ਇਹ ਪਾਰਟੀ ਦੀ ਹਾਰ ਨਹੀਂ, ਮੇਰੀ ਹਾਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।