ਪਿਤਾ ਬਲਰਾਜ ਸਿੰਘ ਸੰਧੂ ਜੈਲਦਾਰ ਦਾ ਹੋਇਆ ਦੇਹਾਂਤ | Sad News
Sad News: (ਵਿਜੈ ਹਾਂਡਾ) ਗੁਰੂਹਰਸਹਾਏ । ਗੁਰੂਹਰਸਹਾਏ ਵਿਧਾਨ ਸਭਾ ਤੋਂ ਚੋਣ ਲੜ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਬਲਰਾਜ ਸਿੰਘ ਸੰਧੂ ਜੈਲਦਾਰ ਇਸ ਫਾਨੀਂ ਸੰਸਾਰ ਨੂੰ ਅਲਵਿਦਾ ਕਹਿ ਗਏ।
ਇਹ ਵੀ ਪੜ੍ਹੋ: Bathinda News: ਬਠਿੰਡਾ-ਮਾਨਸਾ ਰੋਡ ’ਤੇ ਬਣੇ ਅੰਡਰ ਬਰਿੱਜ ਥੱਲੇ ਬਣੇ ਖੱਡਿਆਂ ਨੇ ਲਵਾਈਆਂ ਵਾਹਨਾਂ ਦੀਆਂ ਬਰੇਕਾਂ
ਸਿਆਸੀ ਹਲਕਿਆਂ ’ਚ ਵੱਡੀ ਪੈਂਠ ਰੱਖਣ ਵਾਲੇ ਗੁਰੂਹਰਸਹਾਏ ਵਿਧਾਨ ਸਭਾ ਦੇ ਪਿੰਡ ਝੋਕ ਮੋਹੜੇ ਨਾਲ ਸਬੰਧਿਤ ਬਲਰਾਜ ਸਿੰਘ ਸੰਧੂ ਤੱਕੜੇ ਜਿਮੀਂਦਾਰ ਤੇ ਆਪਣੇ ਸਮੇਂ ਦੇ ਫਿਰੋਜ਼ਪੁਰ ਜ਼ਿਲੇ ਦੇ ਉਂਗਲਾਂ ’ਤੇ ਗਿਣੇ ਜਾਣ ਵਾਲੇ ਸਿਆਸੀ ਲੋਕਾਂ ਚੋਂ ਇੱਕ ਸਨ। ਬਲਰਾਜ ਸਿੰਘ ਸੰਧੂ ਪੇਸ਼ੇ ਵਜੋਂ ਕਾਰੋਬਾਰੀ ਤੇ ਉੱਘੇ ਕਿਸਾਨ ਸਨ ਜਿੰਨਾਂ ਦਾ ਆਪਣਾ ਵੱਡਾ ਸਮਾਜਿਕ ਰੁਤਬਾ ਤੇ ਸਿਆਸੀ ਅਸਰ ਰਸੂਖ ਸੀ, ਇਲਾਕੇ ’ਚ ਬਲਰਾਜ ਸਿੰਘ ਸੰਧੂ ਨੂੰ ਲੋਕ ਜੈਲਦਾਰ ਸਾਹਿਬ ਤੇ ਵਕੀਲ ਸਾਹਿਬ ਕਹਿ ਕਿ ਆਮ ਹੀ ਸੰਬੋਧਨ ਕਰਦੇ ਸਨ। ਉੱਧਰ ਪਰਿਵਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।