ਵਿਦਿਸ਼ਾ (ਏਜੰਸੀ)। ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹਾ ਮੁੱਖ ਦਫ਼ਤਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) (Bjp Leader) ਦੇ ਇੱਕ ਆਗੂ ਨੇ ਪਤਨੀ ਅਤੇ ਦੋ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਉਹ ਆਪਣੇ ਦੋਵਾਂ ਪੁੱਤਰਾਂ ਦੀ ਲਾਇਲਾਜ਼ ਬਿਮਾਰੀ ਨੂੰ ਲੈ ਕੇ ਪ੍ਰੇਸ਼ਾਨ ਸੀ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਫੇਸਬੁੱਕ ’ਤੇ ਪੋਸਟ ਪਾਈ ਸੀ।
ਕੀ ਹੈ ਮਾਮਲਾ (Bjp Leader)
ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਸ਼ਾਮ ਭਾਜਪਾ ਨੇਤਾ (Bjp Leader) ਸੰਜੀਵ ਮਿਸ਼ਰਾ ਆਪਣੇ ਘਰ ’ਚ ਪਰਿਵਾਰ ਦੇ ਨਾਲ ਸਨ। ਖੁਦਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਮੀਮਿਕ ਪੋਸਟ ਪਾਈ ਸੀ। ਇਸ ਤੋਂ ਬਾਅਦ ਉਨ੍ਹਾਂ ਦਰਵਾਜਾ ਬੰਦ ਕਰ ਕੇ ਪਰਿਵਾਰ ਦੇ ਨਾਲ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਰ ਹਾਲਤ ’ਚ ਦੋਵਾਂ ਬੱਚਿਆਂ ਅਤੇ ਪਤੀ-ਪਤਨੀ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਇੱਥੇ ਪਹਿਲਾਂ ਦੋਵਾਂ ਪੁੱਤਰਾਂ ਅਤੇ ਬਾਅਦ ’ਚ ਸੰਜੀਵ ਮਿਸ਼ਰਾ, ਫਿਰ ਉਨ੍ਹਾਂ ਦੀ ਪਤਨੀ ਨੇ ਦਮ ਤੋੜ ਦਿੱਤਾ।
ਸੰਜੀਵ ਮਿਸ਼ਰਾ ਭਜਾਪਾ ਦੇ ਦੁਰਗਾਨਗਰ ਦੇ ਮੰਡਲ ਉੱਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਨ। ਕਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਸੰਜੀਵ ਮਿਸ਼ਰਾ ਦੇ ਬੱਚਿਆਂ ਨੂੰ ਲਾਇਲਾਜ ਬਿਮਾਰੀ ਸੀ। ਜਿਵੇਂ ਉਨ੍ਹਾਂ ਆਪਣੇ ਸੁਸਾਇਡ ਨੋਟਿਸ ਵਿੱਚ ਲਿਖਿਆ ਹੈ ਕਿ ਮੈਂ ਬੱਚਿਆ ਨੂੰ ਨਹੀਂ ਬਚਾ ਸਕਿਆ, ਮੈਂ ਹੁਣ ਨਹੀਂ ਰਹਿਣਾ ਚਾਹੁੰਦਾ। ਉਨ੍ਹਾਂ ਦਰਵਾਜਾ ਬੰਦ ਕਰਕੇ ਸਲਫਾਸ ਖਾ ਲਈ। ਫੇਸਬੁੱਕ ’ਤੇ ਪਾਈ ਪੋਸਟ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਦਰਵਾਜਾ ਤੁੜਵਾਇਆ ਅਤੇ ਸਾਰਿਆਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।