ਭਾਜਪਾ ਨੇਤਾ ਰਿਸ਼ਵਤ ਲੈਂਦਾ ਕੈਮਰੇ ’ਚ ਕੈਦ, ਕਾਂਗਰਸ ਨੇ ਜਾਰੀ ਕੀਤੀ ਵੀਡੀਓ

DIG Inderbir Singh

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਕਾਂਗਰਸ ਨੇ ਅੱਜ ਇੱਕ ਵੀਡੀਓ ਜਾਰੀ ਕਰਦੇ ਹੋਏ ਦੋਸ਼ ਲਾਏ ਹਨ ਕਿ ਆਗਰਮਾਲਵਾ ਜ਼ਿਲ੍ਹੇ ’ਚ ਭਾਜਪਾ ਦਾ ਇੱਕ ਸਥਾਨਕ ਨੇਤਾ ਪੰਜ ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਹੈ। (BJP Leader)

ਕੀ ਹੈ ਮਾਮਲਾ

ਪ੍ਰਦੇਸ ਕਾਂਗਰਸ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਕੇੇਕੇ ਮਿਸ਼ਰਾ ਨੇ ਟਵੀਟ ਦੇ ਜ਼ਰੀਏ ਲਗਭਗ 50 ਸਕਿੰਟ ਦੀ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਆਗਰ ’ਚ ਭਾਜਪਾ ਮੰਡਲ ਪ੍ਰਧਾਨ, ਆਤਮਹੱਤਿਆ ਦੇ ਮਾਮਲੇ ’ਚ ਮੁਲਜ਼ਮ ਤੋਂ ਪੰਜ ਲੱਖ ਰੁਪਏ ਲੈਂਦੇ ਕੈਮਰੇ ਵਿੰਚ ਕੈਦ ਹੋਏ ਹਨ। ਉਨ੍ਹਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਾਲ ਹੀ ’ਚ ਕਾਨੂੰਨ ਵਿਵਸਥਾ ਨਾਲ ਜੁੜੀਆਂ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਮਿਸ਼ਰਾ ਨੇ ਲਿਖਿਆ ਹੈ ਕਿ ਸਾਗਰ ਅਤੇ ਆਗਰ ਬੇਹਾਲ। (BJP Leader)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here