ਹਰ ਘਰ ਨਰਮਦਾ ਦਾ ਪਾਣੀ ਪਹੁੰਚਾਉਣ ਦਾ ਵਾਅਦਾ ਅਜੇ ਤੱਕ ਨਹੀਂ ਹੋਇਆ ਵਫਾ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਦਿਗਵਿਜੈ ਸਿੰਘ ਨੇ ਭਾਰਤੀ ਜਨਤਾ ਪਾਰਟੀ ‘ਤੇ ਭੋਪਾਲ ‘ਚ ਦਿਖਾਵਟੀ ਵਿਕਾਸ ਕਰਨ ਦਾ ਦੋਸ਼ ਲਗਾਇਆ ਹੈ। ਸ੍ਰੀ ਸਿੰਘ ਨੇ ਅੱਜ ਸਵੇਰੇ ਆਪਣੇ ਟਵੀਟ ‘ਚ ਕਿਹਾ ਕਿ ਭਾਜਪਾ ਸਰਕਾਰ ਨੇ ਭੋਪਾਲ ਦੇ ਵਿਕਾਸ ਦੇ ਦਾਅਵੇ ਕੀਤੇ ਪਰ ਬਿਨਾਂ ਨਿਯੋਜਨ ਤੇ ਅੱਧੇ ਅਧੂਰੇ ਕੰਮ ਨੇ ਸ਼ਹਿਰ ਨੂੰ ਦਿਖਾਵਟੀ ਵਿਕਾਸ ਹੀ ਦਿੱਤਾ। ਅਧੂਰੀ ਨਰਮਦਾ ਜਲ ਪ੍ਰਦਾਏ ਯੋਜਨਾ ਅਤੇ ਬੀਆਰਟੀਐਸ ਦੀ ਫਲਾਪ ਸ਼ੁਰੂਆਤ ਇਸ ਦਾ ਉਦਾਹਰਨ ਹੈ। (Digvijay)
ਉਹਨਾ ਕਿਹਾ ਕਿ ਭਾਜਪਾ ਸਰਕਾਰ ਨੇ ਸ਼ਹਿਰ ਦੇ ਹਰ ਘਰ ਤੱਕ ਨਰਮਦਾ ਦਾ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਪਰ 2007 ਤੋਂ ਸ਼ੁਰੂ ਕੰਮ ਹੁਣ ਤੱਕ ਪੂਰਾ ਨਹੀਂ ਹੋ ਸਕਿਆ। 1000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਏ ਪਰ ਨਗਰ ਨਿਗਮ ਦੇ 19 ਜੋਨ ‘ਚੋਂ 11 ‘ਚ ਨਰਮਦਾ ਦਾ ਪਾਣੀ ਨਹੀਂ ਪਹੁੰਚਿਆ। ਭਾਜਪਾ ਨੇ ਦਿਖਾਵਟੀ ਵਿਕਾਸ ਕੀਤਾ ਹੈ। ਸ੍ਰੀ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਜਨਤਾ ਦੀ ਤਰਲੀਫ ਦੂਰ ਕਰਨ ਦੀ ਥਾਂ ਸਾਈਕਲ ਟਰੈਕ ਅਤੇ ਸਮਾਰਟ ਰੋਡ ਵਰਗੀ ਸਜਾਵਟ ‘ਚ ਕਰੋੜਾਂ ਰੁਪਏ ਫੂਕ ਦਿੱਤੇ। ਇਹ ਦਿਖਾਵਟੀ ਵਿਕਾਸ ਕਿੰਨਾ ਅਸਰਕਾਰੀ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।