ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਭਾਜਪਾ ਲਗਾਤਾਰ ਛੇਵੀਂ ਵਾਰ ਸਰਕਾਰ ਬਣਾਉਣ ‘ਚ ਕਾਮਯਾਬ ਰਹੀ ਚੋਣ ਪ੍ਰਚਾਰ ਦਾ ਦ੍ਰਿਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਜਪਾ ਨੂੰ ਆਪਣਾ ਕਿਲ੍ਹਾ ਬਚਾਉਣ ਲਈ ਇਸ ਵਾਰ ਬਹੁਤ ਫ਼ਸਵੇਂ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਨਤੀਜੇ ਖੁਦ ਭਾਜਪਾ ਆਗੂਆਂ ਦੀ ਆਸ ਮੁਤਾਬਕ ਨਹੀਂ ਪਾਰਟੀ 2002 ਦੀਆਂ ਚੋਣਾਂ ‘ਚ 127 ਸੀਟਾਂ ਤੱਕ ਜਿੱਤ ਚੁੱਕੀ ਹੈ
ਹੁਣ ਕੇਂਦਰ ਤੇ ਸੂਬੇ ‘ਚ ਭਾਜਪਾ ਦੀਆਂ ਸਰਕਾਰਾਂ ਦੇ ਬਾਵਜੂਦ ਪਾਰਟੀ ਆਪਣੇ ਸੰਨ 2012 ਦੇ ਅੰਕੜੇ 116 ਤੱਕ ਵੀ ਨਹੀਂ ਪਹੁੰਚ ਸਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਸੂਬਾ ਹੋਣ ਤੇ ਉਹਨਾਂ ਵੱਲੋਂ ਧੜਾਧੜ 33 ਰੈਲੀਆਂ ਤੇ ਰੋਡ ਸ਼ੋਅ ਕੱਢਣੇ ਹੀ ਆਪਣੇ-ਆਪ ‘ਚ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਕਾਂਗਰਸ ਨੂੰ ਵੱਡੀ ਚੁਣੌਤੀ ਵਜੋਂ ਲੈ ਰਹੀ ਸੀ ਕਾਂਗਰਸ ਨੇ ਭਾਜਪਾ ਨੂੰ ਟੱਕਰ ਦੇਣ ਲਈ ਭਾਵੇਂ ਜਾਤੀ ਆਧਾਰਿਤ ਰਾਖਵਾਂਕਰਨ ਦਾ ਪੱਤਾ ਖੇਡਿਆ ਫਿਰ ਵੀ ਇਹਨਾਂ ਚੋਣਾਂ ‘ਚ ਰਾਹੁਲ ਗਾਂਧੀ ਦੀ ਭੂਮਿਕਾ ਇੱਕ ਕੌਮੀ ਤੇ ਕੱਦਾਵਰ ਆਗੂ ਵਜੋਂ ਉੱਭਰੀ ਹੈ ਨਰਿੰਦਰ ਮੋਦੀ ਦੇ ਸੈਲਫ਼ੀ ਵਰਗੇ ਢੰਗ-ਤਰੀਕੇ ਨੂੰ ਰਾਹੁਲ ਗਾਂਧੀ ਨੇ ਵੀ ਬਰਾਬਰ ਵਰਤਿਆ ਤੇ ਆਮ ਲੋਕਾਂ ‘ਚ ਆਪਣੀ ਹਰਮਨਪਿਆਰਤਾ ਨੂੰ ਮਜ਼ਬੂਤ ਕਰਨ ‘ਚ ਕਾਮਯਾਬੀ ਹਾਸਲ ਕੀਤੀ ਭਾਵੇਂ ਕਾਂਗਰਸ ਨੇ ਨੋਟਬੰਦੀ ਤੇ ਜੀਐਸਟੀ ਵਰਗੇ ਮੁੱਦਿਆਂ ‘ਤੇ ਭਾਜਪਾ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਫਿਰ ਵੀ ਚੋਣਾਂ ਦੋ ਆਗੂਆਂ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੀ ਸਿਆਸੀ ਪਕੜ, ਪੈਂਤਰੇਬਾਜ਼ੀ, ਸੰਗਠਨ ਦੀ ਸੂਝ ਤੇ ਪ੍ਰਚਾਰ ਰੈਲੀ ਦੁਆਲੇ ਘੁੰਮਦੀਆਂ ਰਹੀਆਂ
ਕਾਂਗਰਸ ਨੂੰ ਹੋਰ ਵੀ ਵਾਧਾ ਮਿਲ ਸਕਦਾ ਸੀ ਪਰ ਮਣੀਸ਼ੰਕਰ ਵਰਗੇ ਆਗੂਆਂ ਦੀ ਬਿਆਨਬਾਜ਼ੀ ਨਾਲ ਪਾਰਟੀ ਨੂੰ ਕੁਝ ਹੱਦ ਤੱਕ ਨੁਕਸਾਨ ਹੋਇਆ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਰਾਮ ਮੰਦਰ ਮਾਮਲੇ ਦਾ ਵਿਰੋਧ ਕਰਕੇ ਪਾਰਟੀ ਨੂੰ ਧਾਰਮਿਕ ਮੁੱਦੇ ‘ਤੇ ਨਮੋਸ਼ੀ ਦਿਵਾ ਦਿੱਤੀ ਭਾਜਪਾ ਲਈ ਇਹ ਦੋਵੇਂ ਗੱਲਾਂ ਫਾਇਦੇਮੰਦ ਰਹੀਆਂ ਨਵੇਂ ਆਗੂ ਵਜੋਂ ਰਾਹੁਲ ਗਾਂਧੀ ਚੋਣਾਂ ਦੌਰਾਨ ਕੋਈ ਗਲਤੀ ਕਰਨ ਤੋਂ ਬਚੇ ਰਹੇ ਇਹਨਾਂ ਚੋਣਾਂ ਦੇ ਨਤੀਜੇ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕਾਬਲੀਅਤ ‘ਤੇ ਵੀ ਮੋਹਰ ਲਾ ਗਏ ਹਨ
ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਨਤੀਜਿਆਂ ਤੋਂ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਗੁਜਰਾਤ ਚੋਣਾਂ ‘ਚ ਰਾਹੁਲ ਦੀ ਕਾਮਯਾਬੀ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਦੇ ਯੋਗ ਬਣਾਉਂਦੀ ਹੈ ਇਹਨਾਂ ਚੋਣਾਂ ਨੂੰ ਲੋਕ ਸਭਾ ਚੋਣਾਂ 2019 ਨਾਲ ਵੇਖਿਆ ਜਾ ਰਿਹਾ ਹੈ ਕੇਂਦਰ ‘ਚ ਅਗਲੀ ਸਰਕਾਰ ਲਈ ਕਾਂਗਰਸ ਤੇ ਭਾਜਪਾ ਦੋਵਾਂ ਲਈ ਸਖ਼ਤ ਮੁਕਾਬਲੇ ਦੇ ਆਸਾਰ ਹਨ ਇਹ ਚੋਣਾਂ ਰਾਜਨੀਤੀ ‘ਚ ਨਵੀਆਂ ਸਰਗਰਮੀਆਂ ਤੇ ਨਵੀਂ ਰਣਨੀਤੀ ਲਈ ਰਾਹ ਪੱਧਰਾ ਕਰਨਗੀਆਂ ਖਾਸਕਰ ਭਾਜਪਾ ਨੂੰ ਆਪਣੇ ਗੜ੍ਹ ‘ਚ ਗਿਰਾਵਟ ਵੱਲ ਝਾਤੀ ਮਾਰਨੀ ਪਵੇਗੀ ਕਾਂਗਰਸ ਨੂੰ ਹਿਮਾਚਲ ‘ਚ ਆਪਣੇ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਮੰਥਨ ਕਰਨਾ ਪਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।