ਆਪ ਦੂਜੇ ਤੇ ਤੀਜੇ ਸਥਾਨ ‘ਤੇ ਰਹੀ ਕਾਂਗਰਸ
ਨਵੀਂ ਦਿੱਲੀ (ਏਜੰਸੀ)। ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਜਪਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਨੂੰ ਪਛਾੜਦਿਆਂ ਪ੍ਰਤੱਖ ਬਹੁਮਤ ਨਾਲ ਵਾਪਸੀ ਕੀਤੀ ਹੈ ਤਿੰਨੇ ਨਗਰ ਨਿਗਮਾਂ (ਦੱਖਣੀ ਦਿੱਲੀ, ਪੂਰਬੀ ਦਿੱਲੀ, ਉੱਤਰੀ ਦਿੱਲੀ) ਦੀਆਂ 270 ਸੀਟਾਂ ਦੇ ਨਤੀਜਿਆਂ ‘ਚ ਭਾਜਪਾ ਨੇ 182 ਵਾਰਡਾਂ ‘ਚ ਜਿੱਤ ਹਾਸਲ ਕੀਤੀ ਹੈ ਆਪ 48 ਤੇ ਕਾਂਗਰਸ 29 ਵਾਰਡਾਂ ਦੇ ਨਾਲ ਦੂਜੇ ਤੇ ਤੀਜੇ ਨੰਬਰ ‘ਤੇ ਰਹੀ 11 ਵਾਰਡਾਂ ‘ਚ ਅਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਭਾਜਪਾ ਆਗੂਆਂ ਨੇ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਪੀਐੱਮ ਮੋਦੀ ਦੀਆਂ ਨੀਤੀਆਂ ਨੂੰ ਦਿੱਤਾ ਹੈ।
ਕੇਜਰੀਵਾਲ ਨੇ ਟਵੀਟ ਕਰਕੇ ਤਿੰਨੇ ਐਮਸੀਡੀ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ
ਦੂਜੇ ਪਾਸੇ ਕਾਂਗਰਸ ਤੇ ਆਪ ਨੇ ਹਾਰ ਦਾ ਠੀਕਰਾ ਈਵੀਐੱਮ ਦੇ ਉੱਪਰ ਭੰਨਿਆ ਇਸ ਹਾਰ ਤੋਂ ਬਾਅਦ ਐਮਸੀਡੀ ਚੋਣਾਂ ‘ਚ ਪਿਛਲੀ ਵਾਰ ਤੋਂ ਵੀ ਬੁਰਾ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੈ ਮਾਕਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਇਸ ਦਰਮਿਆਨ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਤਿੰਨੇ ਐਮਸੀਡੀ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਹੈ ਨਤੀਜਿਆਂ ਅਨੁਸਾਰ, ਉੱਤਰੀ ਨਗਰ ਨਿਗਮ ‘ਚ ਭਾਜਪਾ ਨੇ 64 ਜਦੋਂਕਿ ਆਮ ਆਦਮੀ ਪਾਰਟੀ ਨੇ 21 ਤੇ ਕਾਂਗਰਸ ਨੇ 15 ਵਾਰਡਾਂ ‘ਚ ਜਿੱਤ ਦਰਜ ਕੀਤੀ ਪੂਰਬੀ ਨਗਰ ਨਿਗਮ ‘ਚ ਭਾਜਪਾ 47, ਆਪ 11 ਤੇ ਕਾਂਗਰਸ ਸਿਰਫ਼ 3 ਵਾਰਡਾਂ ‘ਚ ਹੀ ਜਿੱਤੀ ਦੱਖਣੀ ਨਗਰ ਨਿਗਮ ‘ਚ ਭਾਜਪਾ ਨੇ 71 ਜਦੋਂਕਿ ਆਪ ਨੇ 16 ਤੇ ਕਾਂਗਰਸ ਨੂੰ 11 ਵਾਰਡਾਂ ‘ਚ ਜਿੱਤ ਮਿਲੀ।
ਭਾਜਪਾ ਉਮੀਦਵਾਰਾਂ ਨੇ ਆਪ ਉਮੀਦਵਾਰਾਂ ਨੂੰ ਹਰਾਇਆ
ਇਸ ਚੋਣ ‘ਚ ਭਾਜਪਾ ਦੇ 5, ਆਪ ਦੇ 40, ਕਾਂਗਰਸ ਦੇ 92 ਤੇ ਬਸਪਾ ਦੇ 192 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਦੱਖਣੀ ਦਿੱਲੀ ਨਗਰ ਨਿਗਮ (ਐਸਡੀਐੱਮਸੀ) ‘ਚ ਜਨਕਪੁਰੀ ਪੱਛਮ ਤੇ ਜਨਕਪੁਰੀ ਦੱਖਣ ‘ਚ ਭਾਜਪਾ ਉਮੀਦਵਾਰਾਂ ਨੇ ਆਪ ਉਮੀਦਵਾਰਾਂ ਨੂੰ ਹਰਾਇਆ ਨਰਿੰਦਰ ਚਾਵਲਾ ਨੇ ਜਨਕਪੁਰੀ ਪੱਛਮ ਤੋਂ 1347 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਜਦੋਂਕਿ ਵੀਨਾ ਸ਼ਰਮਾ ਨੇ ਵਿਰੋਧੀ ਆਪ ਉਮੀਦਵਾਰ ਨੂੰ 5362 ਵੋਟਾਂ ਨਾਲ ਹਰਾਇਆ।
ਭਾਜਪਾ ਨੇ ਉੱਤਰ ਦਿੱਲੀ ਨਗਰ ਨਿਗਮ (ਐਨਡੀਐਮਸੀ) ‘ਚ ਰਾਜਿੰਦਰ ਨਗਰ ਵਾਰਡ ਤੋਂ ਜਿੱਤ ਦਰਜ ਕੀਤੀ ਹੈ ਪੂਰਬੀ ਦਿੱਲੀ ਨਗਰ ਨਿਗਮ ਸਮੇਤ ਤਿੰਨੇ ਸੈੱਲਾਂ ‘ਚ ਸੱਤਾਧਾਰੀ ਭਾਜਪਾ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਜ਼ਿਕਰਯੋਗ ਹੈ ਕਿ 23 ਅਪਰੈਲ ਨੂੰ ਕੁੱਲ 272 ‘ਚ 270 ਵਾਰਡਾਂ ਲਈ ਵੋਟਾਂ ਪਈਆਂ ਸਨ ਦੋ ਵਾਰਡਾਂ ‘ਚ ਉਮੀਦਵਾਰਾਂ ਦੇ ਦੇਹਾਂਤ ਕਾਰਨ ਉੱਥੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ।