ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਰਮਨੀ ਦੇ ਹੈਮਬਰਗ ‘ਚ ਦਿੱਤੇ ਗਏ ਭਾਸ਼ਣ ‘ਚ ਬੇਰੁਜ਼ਗਾਰੀ ਨੂੰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਜੋੜਨ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਪ੍ਰਧਾਨ ‘ਤੇ ਹਮਲਾ ਬੋਲਿਆ ਹੈ ਰਾਹੁਲ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਸੀ ਕਿ ਵਿਕਾਸ ਦੀ ਪ੍ਰਕਿਰਿਆ ਨਾਲ ਆਦਿਵਾਸੀਆਂ, ਦਲੀਤਾਂ ਤੇ ਘੱਟ ਗਿਣਤੀ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਜਿਸ ਦੇ ਖਤਰਨਾਕ ਸਿੱਟੇ ਹੋਣਗੇ।
ਭਾਜਪਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ‘ਤੇ ਪਲਟਵਾਰ ਕੀਤਾ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ”ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਈਐੱਸਆਈਐੱਸ ਦੀ ਸਥਾਪਨਾ ਨੂੰ ਨਿਆਂਸੰਗਤ ਠਹਿਰਾਉਣ ਦੀ ਗੱਲ ਸੁਣ ਕੇ ਭੈਅਭੀਤ ਹਾਂ ਇਸ ਤੋਂ ਇਲਾਵਾ ਰਾਹੁਲ ਗਾਂਧੀ ਇਹ ਵੀ ਕਹਿ ਰਹੇ ਹਨ ਕਿ ਜੇਕਰ ਮੋਦੀ ਜੀ ਦੇਸ਼ ਨੂੰ ਕੋਈ ਵਿਜਨ ਨਹੀਂ ਦਿੰਦੇ ਹਨ ਤਾਂ ਕੋਈ ਹੋਰ (ਆਈਐਸਆਈਐਸ) ਇਹ ਕੰਮ ਕਰ ਦੇਵੇਗਾ…ਬੇਭਰੋਗੀ…ਉਹ ਪੀਐੱਮ ਅਹੁਦੇ ਦੇ ਉਮੀਦਵਾਰ ਹਨ?
ਰਾਫੇਲ ਸੌਦੇ ਦਾ ਪੈਸਾ ਮੋਦੀ ਦੀ ਜੇਬ ‘ਚ ਗਿਆ
ਨਵੀਂ ਦਿੱਲੀ ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕਰਦਿਆਂ ਅੱਜ ਦੋਸ਼ ਲਾਇਆ ਕਿ ਇਸ ਸੌਦੇ ਨੂੰ ਇੱਕ ਉਦਯੋਗਪਤੀ ਦੇ ਲਈ ਬਦਲਿਆ ਗਿਆ ਤੇ ਇਸ ਦਾ ਲਾਭ ਸਿੱਧਾ ਮੋਦੀ ਦੀ ਜੇਬ ‘ਚ ਗਿਆ ਹੈ ਕਾਂਗਰਸ ਬੁਲਾਰੇ ਆਰ ਪੀ ਐਨ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੋਦੀ ਨੇ ਕਾਂਗਰਸ ਸਰਕਾਰ ਦੇ ਸਮੇਂ ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਸੌਦੇ ਨੂੰ ਬਦਲ ਕੇ ਇੱਕ ਉਦਯੋਗਪਤੀ ਨੂੰ 130 ਲੱਖ ਕਰੋੜ ਰੁਪਏ ਦਾ ਕੰਮ ਦਿਵਾਇਆ ਹੈ ਇਹ ਸਭ ਇਸ ਗੱਲ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ ਕਿ ਇਸ ਉਦਯੋਗਪਤੀ ਦੀ ਕੰਪਨੀ ਨੂੰ ਇਸ ਖੇਤਰ ‘ਚ ਕੋਈ ਤਜ਼ਰਬਾ ਨਹੀਂ ਹੈ ਉਨ੍ਹਾਂ ਦੋਸ਼ ਲਾਇਆ ਕਿ ਇਸ ਉਦਯੋਗਪਤੀ ਨੇ ਜਹਾਜ਼ ਸੌਦਾ ਤੈਅ ਹੋਣ ਤੋਂ ਸਿਰਫ਼ 12 ਦਿਨ ਪਹਿਲਾਂ ਹੀ ਇਸ ਕੰਪਨੀ ਦਾ ਗਠਨ ਕੀਤਾ ਸੀ ਸਰਕਾਰ ਨੇ ਇਸ ਗੱਲ ‘ਤੇ ਵੀ ਧਿਆਨ ਨਹੀਂ ਦਿੱਤਾ ਕਿ ਉਦਯੋਗਪਤੀ ਦੀ ਕੰਪਨੀਆਂ ‘ਤੇ ਬੈਂਕਾਂ ਦਾ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ ਬੈਂਕਾਂ ਦਾ ਕਰਜ਼ ਮੋੜਨ ਦੀ ਬਜਾਇ ਉਸ ਨੇ ਰਾਫੇਲ ਸੌਦਾ ਹਾਸਲ ਕਰਨ ਲਈ ਇੱਕ ਨਵੀਂ ਕੰਪਨੀ ਦਾ ਗਠਨ ਕੀਤਾ।