ਹਰਿਆਣਾ ‘ਚ ਬੀਜੇਪੀ ਦੇ ਉਮੀਦਵਾਰਾਂ ਦੀ ਸੂਚੀ ਹੋਈ ਜਾਰੀ

BJP Candidates, Released, Haryana

ਬਬੀਤਾ ਫੌਗਾਟ ਤੇ ਯੋਗੇਸ਼ਵਰ ਦੱਤ ਨੂੰ ਮਿਲੀ ਟਿਕਟ

ਨਵੀਂ ਦਿੱਲੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 78 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਜੇਪੀ ਦੀ ਸੂਚੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣਾਂ ਲੜਨਗੇ। ਸੂਚੀ ‘ਚ ਮੌਜੂਦਾ 38 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ। ਦੱਸ ਦਈਏ ਕਿ ਕੁੱਲ 90 ਸੀਟਾਂ ਹਨ। ਬੀਜੇਪੀ ਨੇ ਹਾਲ ਹੀ ‘ਚ ਸ਼ਾਮਲ ਹੋਏ ਰੇਸਲਰ ਬਬੀਤਾ ਫੌਗਾਟ ਅਤੇ ਯੋਗੇਸ਼ਵਰ ਦੱਤ ਨੂੰ ਵੀ ਟਿਕਟ ਦਿੱਤੀ ਹੈ। ਬਬੀਤਾ ਫੌਗਾਟ ਨੂੰ ਦਾਦਰੀ ਤੋਂ ਅਤੇ ਯੋਗੇਸ਼ਵਰ ਦੱਤ ਨੂੰ ਸੋਨੀਪਤ ਦੇ ਬਰੌਦਾ ਤੋਂ ਟਿਕਟ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਦਿੱਲੀ ‘ਚ ਬੀਜੇਪੀ ਦੇ ਦਫਤਰ ‘ਚ ਕੇਂਦਰੀ ਚੋਣ ਸਮੀਤੀ ਦੀ ਬੈਠਕ ਹੋਈ ਸੀ। ਪੀਐਮ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ‘ਚ ਹੋਈ ਬੈਠਕ ‘ਚ ਹਰਿਆਣਾ ਅਤੇ ਮਹਾਰਾਸ਼ਟਰ ਦੇ ਉਮੀਦਵਾਰਾਂ ਤੇ ਚਰਚਾ ਹੋਈ ਸੀ। ਸ਼ਾਹ ਨੇ ਮਨੋਹਰ ਲਾਲ ਖੱਟਰ ਨਾਲ ਹਰਿਆਣਾ ਦੇ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਵੀ ਕੀਤੀ। ਬੈਠਕ ‘ਚ ਦੋਵਾਂ ਸੂਬਿਆਂ ਨੇਤਾ ਵੀ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here