ਮਲੋਟ ਘਟਨਾ ਦੇ ਵਿਰੋਧ ‘ਚ ਭਾਜਪਾਈਆਂ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਭਾਜਪਾਈਆਂ ਨੇ ਕੈਪਟਨ ਤੋਂ ਕੀਤੀ ਅਸਤੀਫੇ ਦੀ ਮੰਗ

ਸੁਨਾਮ ਊਧਮ ਸਿੰਘ ਵਾਲਾ ( ਕਰਮ ਥਿੰਦ ) ਅੱਜ ਸਥਾਨਕ ਸ਼ਹਿਰ ਵਿਖੇ ਭਾਜਪਾਈਆਂ ਵੱਲੋਂ ਕੱਲ੍ਹ ਮਲੋਟ ਵਿਖੇ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਦੀ ਹੋਈ ਖਿੱਚ ਧੂਹ ਦੇ ਖ਼ਿਲਾਫ਼ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ ਅਤੇ ਜ਼ਿਲ੍ਹਾ ਸੰਗਰੂਰ 2 ਯੂਵਾ ਮੋਰਚਾ ਦੇ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਨੇ ਕਿਹਾ ਕਿ ਉਹ ਕੱਲ੍ਹ ਮਲੋਟ ਵਿਖੇ ਹੋਈ ਸ਼ਰਮਨਾਕ ਹਰਕਤ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਰਹੇ ਹਨ ਅਤੇ ਉਹ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ੳੁਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਚਾਰ ਸਾਲਾਂ ਵਿੱਚ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਮਲੋਟ ਵਿਖੇ ਆਪਣੇ ਵਿਧਾਨ ਸਭਾ ਦੇ ਸਾਥੀ ਦੀ ਹੀ ਸੁਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ, ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਲਾਨੀ, ਐਸ ਸੀ ਮੋਰਚਾ ਪ੍ਰਦੇਸ਼ ਜਨਰਲ ਸਕੱਤਰ ਰਾਂਜਾ ਬਖਸ਼ੀ, ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਵਿਨੋਦ ਗੁਪਤਾ, ਲਾਜਪਤ ਰਾਏ ਗਰਗ, ਮਹਿਲਾ ਮੋਰਚਾ ਨੇਤਾ ਮੋਨਿਕਾ ਗੋਇਲ, ਮੋਨਿਕਾ ਮਨਸੀ ਜਿੰਦਲ, ਸੁਮਨ ਸਿੰਗਲਾ, ਮੀਨਾਕਸ਼ੀ ਬੱਤਰਾ, ਓਬੀਸੀ ਮੋਰਚਾ ਪ੍ਰਦੇਸ਼ ਸਪੋਕਸਪਰਸਨ ਡਾ. ਜਗਮਹਿੰਦਰ ਸਿੰਘ, ਰਜਤ ਸ਼ਰਮਾ, ਸੰਜੀਵ ਗੋਇਲ, ਬੁੱਧ ਰਾਮ ਪ੍ਰੇਮੀ, ਚੌਧਰੀ ਦਵਿੰਦਰ ਸਿੰਘ, ਮੈਡੀਕਲ ਸੈੱਲ ਦੇ ਪ੍ਰਦੇਸ਼ ਉਪ ਪ੍ਰਧਾਨ ਡਾ. ਰਾਜ ਕੁਮਾਰ ਬਾਂਸਲ, ਧੂਰਵ ਬਾਂਸਲ, ਜਤਿਨ ਗੁਗਲਾਨੀ ਆਦਿ ਨੇ ਵੀ ਮਲੋਟ ਵਿਚ ਵਾਪਰੀ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.