Delhi News: ਦਿੱਲੀ ਦੀ ਸਾਬਕਾ ਮੰਤਰੀ ਆਤਿਸ਼ੀ ਨੂੰ ਕਲੀਨ ਚਿੱਟ ’ਤੇ ਭਾਜਪਾ ਨੇ ਪੁੱਛੇ ਕਈ ਸਵਾਲ

Delhi News
Delhi News: ਦਿੱਲੀ ਦੀ ਸਾਬਕਾ ਮੰਤਰੀ ਆਤਿਸ਼ੀ ਨੂੰ ਕਲੀਨ ਚਿੱਟ ’ਤੇ ਭਾਜਪਾ ਨੇ ਪੁੱਛੇ ਕਈ ਸਵਾਲ

Delhi News: ਨਵੀਂ ਦਿੱਲੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਮਾਰਲੇਨਾ ਨੂੰ ਪੰਜਾਬ ਪੁਲਸ ਵੱਲੋਂ ਦਿੱਤੀ ਗਈ ਕਲੀਨ ਚਿੱਟ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਚਦੇਵਾ ਨੇ ਕਿਹਾ ਕਿ ਦਿੱਲੀ ਦੇ ਲੋਕ ਇਹ ਦੇਖ ਕੇ ਹੈਰਾਨ ਹਨ ਕਿ ਪੰਜਾਬ ਪੁਲਸ ਨੇ ਅਸਲ ਰਿਕਾਰਡਿੰਗ ਦੀ ਜਾਂਚ ਕੀਤੇ ਬਿਨਾ ਹੀ ਆਤਿਸ਼ੀ ਨੂੰ ਕਲੀਨ ਚਿੱਟ ਕਿਵੇਂ ਦੇ ਦਿੱਤੀ।

ਵਰਿੰਦਰ ਸਚਦੇਵਾ ਨੇ ਸਵਾਲ ਉਠਾਇਆ ਕਿ ਇਹ ਹੈਰਾਨੀਜਨਕ ਹੈ ਕਿ ਘਟਨਾ ਦਿੱਲੀ ਵਿੱਚ ਵਾਪਰੀ ਸੀ ਪਰ ਆਤਿਸ਼ੀ ਮਾਰਲੇਨਾ ਨੇ ਇਸ ਦੀ ਰਿਪੋਰਟ ਪੰਜਾਬ ਪੁਲਿਸ ਨੂੰ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ ਅਤੇ ਪੁਲਿਸ ਨੇ ਮਹਿਜ਼ ਇੱਕ ਦਿਨ ਵਿੱਚ ਹੀ ਫੋਰੈਂਸਿਕ ਜਾਂਚ ਕਰਵਾ ਕੇ ਆਤਿਸ਼ੀ ਨੂੰ ਦੋਸ਼ਮੁਕਤ ਕਰ ਦਿੱਤਾ।

Read Also : ਸੀਜ਼ਨ ਦੀ ਸਭ ਤੋਂ ਠੰਢੀ ਰਾਤ, ਟੂਟੀਆਂ ’ਚ ਜੰਮਿਆ ਪਾਣੀ

ਜ਼ਿਕਰਯੋਗ ਹੈ ਕਿ ਇਹ ਸਾਰਾ ਵਿਵਾਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ’ਤੇ ਕੀਤੀ ਗਈ ਕਥਿਤ ਟਿੱਪਣੀ ਨਾਲ ਸਬੰਧਤ ਹੈ। ਭਾਜਪਾ ਆਗੂ ਨੇ ਅੱਗੇ ਕਿਹਾ ਕਿ ਆਤਿਸ਼ੀ ਨੂੰ ਕਲੀਨ ਚਿੱਟ ਦੇ ਕੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੀ ਇਸ ਕਥਿਤ ਅਪਰਾਧ ਵਿੱਚ ਸ਼ਾਮਲ ਹੋ ਗਈ ਹੈ। ਸਚਦੇਵਾ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਇਸ ਕਾਰਵਾਈ ਲਈ ਸਰਕਾਰ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਵੀ ਵਿਰੋਧੀ ਧਿਰ ਵੱਲੋਂ ਆਤਿਸ਼ੀ ਅਤੇ ਕੇਜਰੀਵਾਲ ਸਰਕਾਰ ’ਤੇ ਪੰਜਾਬ ਪੁਲਸ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਗਏ ਸਨ। Delhi News