ਨੈਸ਼ਨਲ ਕਾਲਜ ਦਾ ‘‘ਬਿਜੇਂਚਰ-ਬਿਜ਼ਨਸ ਆਈਡੀਆ’’ ਫੈਸਟ ਅੱਜ ਤੋਂ ਸ਼ੁਰੂ

bizzenture-logo-696x366

Mumbai (Sach Kahoon News)। ਬਿਜੇਂਚਰ-ਬਿਜਰਨਸ ਆਈਡੀਆ ਭਾਵ ਬੀਬੀਐਫਆਈ, ਦੇਸ਼ ਦੇ ਦਿੱਗਜ ਸੰਸਥਾਵਾ ’ਚ ਸ਼ੁਮਾਰ ਆਰਡੀ ਨੈਸ਼ਨਲ ਕਾਲਜ ਦੇ ਬੀਐਮਐਸ ਵਿਭਾਗ ਦਾ ਸਾਲਾਨਾ ਬਿਜਨਸ ਆਈਡੀਆ ਫੈਸਟ (Bizzenture Fest) ਹੈਕੋਵਿਡ ਤੋਂ ਬਾਅਦ ਪ੍ਰਤੀਭਾਗੀਆਂ ’ਚ ਨਵਾਂ ਜੋਸ਼ ਭਰਨ ਲਈ ਇਹ ਫੈਸਟ ਸ਼ੁਰੂ ਹੋ ਚੁੱਕਿਆ ਹੈ। ਵਰਤਮਾਨ ’ਚ ਤੇਜ਼ੀ ਨਾਲ ਬਦਲਦੇ ਕਾਰੋਬਾਰ ’ਚ ਸਟਾਰਟਅੱਪ, ਉੱਦਮ ਪੂੰਜੀ ਤੇ ਬੀਜ਼ ਪੂੰਜੀ ਵਰਗੇ ਕੁਝ ਨਵੇਂ ਸ਼ਬਦ ਅੱਜ ਦੇ ਉਦਮੀਆਂ ਦੀ ਜ਼ੁਬਾਨ ’ਤੇ ਹਨ

ਫੈਸਟ ਇੰਚਾਰਜ਼ ਨੇ ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜੇਕਰ ਕੋਈ ਵਿਦਿਆਰਥੀ ਇਸ ਨਵੇਂ ਪਰਿਵੇਸ਼ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਇਸ ਵਾਰ ਬੀਬੀਐਫਆਈ 22 ਇੱਕ ਧਮਾਕੇ ਨਾਲ ਵਾਪਸ ਆ ਗਿਆ ਹੈ। ਬਿਜੇਂਚਰ ਫੈਸਟ ਰਾਹੀਂ ਵਿਦਿਆਰਥੀ ਪੂਰੇ ਉਤਸ਼ਾਹ, ਟੀਮ ਭਾਵਨਾ ਤੇ ਉੱਦਮ ਨਾਲ ਪੂਰੀ ਤਰ੍ਹਾਂ ਨਾਲ ਤਿਆਰ ਹਨ। ਦੱਸ ਦੇਈਏ ਕਿ ਕੌਮੀ ਅਖਬਾਰ ਸੱਚ ਕਹੂੰ ਇਸ ਫੈਸਟ ਦਾ ਮੀਡੀਆ ਪਾਰਟਨਰ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਆਰਡੀ ਨੈਸ਼ਨਲ ਕਾਲਜ ਦੇ ਬੀਐਮਐਸ ਦੇ ਵਿਦਿਆਰਥੀ ਹਰ ਸਾਲ ਸਟਾਰਟਅੱਪ ਲਈ ਵਧੀਆ ਆਈਡੀਆ ਲੈ ਕੇ ਆਉਂਦੇ ਹਨ ਇਸ ਨਾਲ ਉਨ੍ਹਾਂ ਦੇ ਪ੍ਰਬੰਧਨ ਕੌਸ਼ਲ ’ਚ ਸੁਧਾਰ ਹੁੰਦਾ ਹੈ ਤੇ ਉਨ੍ਹਾਂ ਦੀ ਰਚਨਾਤਮਕਤਾ ਨਵੇਂ ਪੱਧਰਾਂ ਤੱਕ ਪਹੁੰਚਦੀ ਹੈ। ਬੀਐਮਐਸ ਦੇ ਵਿਦਿਆਰਥੀ ਹਰ ਸਾਲ ਇਹ ਫੈਸਟ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਾਰਪੋਰੇਟ ਜਗਤ ਲਈ ਅਸਲ ’ਚ ਇੱਕ ਵਧੀਆ ਮੌਕਾ ਹੈ ਇਸ ਸਾਲ ਇਹ ਫੈਸਟ ਅੱਜ ਤੋਂ ਸ਼ੁਰੂ ਹੋ ਕੇ 8 ਅਪਰੈਲ, ਸ਼ਾਮ 4 ਵਜੇ ਤੱਕ ਚੱਲੇਗਾ। ਪ੍ਰਤੀਭਾਸ਼ਾਲੀ ਨੌਜਵਾਨਾਂ ਇਸ ਫੈਸਟ ਦਾ ਹਿੱਸਾ ਬਣਨ ਲਈ ਤਿਆਰ ਰਹਿਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ