ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਮਾਨ ਦੇ ਕੇ ਮਨਾਇਆ ਜਨਮ ਦਿਨ

Children

ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬੇਟੀ ਦੇ 9ਵੇਂ ਜਨਮਦਿਵਸ ਦੀ ਖੁਸ਼ੀ ’ਚ ਇੱਟਾਂ ਦੇ ਭੱਠੇ ’ਤੇ ਕੰਮ ਕਰਦਿਆਂ ਮਜਦੂਰਾਂ ਦੇ ਬੱਚਿਆਂ (Children) ਨਾਲ ਜਨਮ ਦਿਨ ਮਨਾਇਆ। ਇਸ ਮੌਕੇ ਗੁਰਮੇਲ ਇੰਸਾਂ ਨੇ ਦੱਸਿਆ ਕਿ ਬੇਟੀ ਅਨਮੋਲ ਪ੍ਰੀਤ ਇੰਸਾਂ ਦੇ 9ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅੱਜ 80 ਤੋਂ ਵੱਧ ਬੱਚਿਆਂ ਨੂੰ ਚਿਪਸ, ਕੁਰਕੁਰੇ, ਬਿਸਕੁਟ, ਕੇਕ ਆਦਿ ਸਮਾਨ ਦੇ ਕੇ ਉਨ੍ਹਾਂ ਨਾਲ ਜਨਮਦਿਨ ਮਨਾਇਆ ਗਿਆ।

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਵਿਖਾਏ ਮਾਰਗ ’ਤੇ ਚਲਦਿਆਂ ਅੱਜ ਇਹ ਮਾਨਵਤਾ ਭਲਾਈ ਦਾ ਕਾਰਜ ਕੀਤਾ। ਬੇਟੀ ਨੇ ਖੁਦ ਇਹ ਕਿਹਾ ਕਿ ਉਨ੍ਹਾਂ ਬੱਚਿਆਂ ਨਾਲ ਜਨਮ ਦਿਨ ਮਨਾਵਾਂਗੇ, ਜਿਨ੍ਹਾਂ ਨੂੰ ਜਨਮਦਿਨ ਬਾਰੇ ਕੁੱਝ ਨਹੀਂ ਪਤਾ ਹੁੰਦਾ। ਉਨ੍ਹਾਂ ਦੱਸਿਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਖੁਦ ਬੱਚੇ ਇਸ ਤਰ੍ਹਾਂ ਦੇ ਵਿਚਾਰ ਮਾਪਿਆਂ ਦੇ ਅੱਗੇ ਰੱਖਦੇ ਹਨ ਤੇ ਇਹ ਸਭ ਪੂਜਨੀਕ ਗੁਰੂ ਜੀ ਦੀ ਮਿਹਰ ਸਦਕਾ ਹੀ ਹੈ। (Children)

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜਾਂ ਵਿੱਚੋਂ ਅੱਜ ਮਾਨਵਤਾ ਭਲਾਈ ਦਾ ਕਾਰਜ ਕੀਤਾ ਤੇ ਹਰ ਸਾਲ ਜਨਮ ਦਿਨ ਦੀ ਖੁਸ਼ੀ ਮੌਕੇ ਬੂਟਾ ਵੀ ਲਾਇਆ ਗਿਆ। ਇਸ ਮੌਕੇ ਮਹਿੰਦਰ ਕੌਰ, ਬਬਲੀ ਇੰਸਾਂ, ਦਮਨਪ੍ਰੀਤ ਇੰਸਾਂ, ਅਰਮਨਪ੍ਰੀਤ, ਬਲਜੀਤ ਕੌਰ, ਅਰਸ਼ਪ੍ਰੀਤ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here