ਏਜੰਸੀ, ਸਿਆਟਲ। ਵਿਸ਼ਵ ਦੇ ਸਭ ਤੋਂ ਜ਼ਿਆਦਾ ਅਮੀਰ ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਤੇ ਉਸਦੀ ਪਤਨੀ ਮੇÇਲੰਗਾ ਨੇ ਆਪਣੇ ਵਿਆਹ ਜੀਵਨ ਦੇ 27 ਸਾਲ ਗੁਜਾਰਨ ਤੋਂ ਬਾਅਦ ਤਲਾਕ ਲੈਣ ਦਾ ਐਲਾਨ ਕੀਤਾ ਹੈ।
ਗੇਟਸ ਜੋੜਾ ਅਲੱਗ ਹੋਣ ਦੇ ਬਾਵਜੂਦ ਦੁਨੀਆਂ ਦੇ ਸਭ ਤੋਂ ਵੱਡੇ ਨਿੱਜੀ ਚੈਰੀਟੇਬਲ ਫਾਊਡੇਸ਼ਨ ਬਿਲ ਐਂਡ ਮੇÇਲੰਡਾ ਗੇਟਸ ਡਾਊਡੇਸ਼ਨ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ। ਜੋੜੇ ਨੇ ਟਵਿੱਟਰ ’ਤੇ ਜਾਰੀ ਆਪਣੇ ਬਿਆਨ ’ਚ ਕਿਹਾ ਕਿ ਉਹ ਆਪਣੇ ਫਾਊਡੇਸ਼ਨ ਲਈ ਇੱਕ ਸਾਥ ਕੰਮ ਕਰਦੇ ਰਹਿਣਗੇ, ਪਰ ਸਾਨੂੰ ਨਹੀਂ ਲੱਗਦਾ ਕਿ ਜੋੜੇ ਦੇ ਰੂਪ ’ਚ ਅਸੀਂ ਜੀਵਨ ਦੇ ਅਗਲੇ ਸਮੇਂ ਨਾਲ ਰਹਿ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਜੀਵਨ ਦੇ ਇੱਕ ਨਵੇਂ ਦੌਰ ’ਚ ਦਾਖਲ ਹੋ ਰਹੇ ਹਾਂ ਤੇ ਅਜਿਹੇ ’ਚ ਪਰਿਵਾਰ ਲਈ ਨਿਜਤਾ ਅਟੱਲ ਪ੍ਰਾਈਵੇਸੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ ਹੈ ਤੇ ਇੱਕ ਅਜਿਹੀ ਸੰਸਥਾ ਨੂੰ ਆਕਾਰ ਦਿੱਤਾ ਹੈ, ਜੋ ਵਿਸ਼ਵ ਭਰ ’ਚ ਲੋਕਾਂ ਤੰਦਰੁਸਤ ਤੇ ਵਧੀਆ ਜੀਵਨ ਜਿਉਣ ਦੇ ਸਮਰੱਥ ਬਣਾਉਣ ਲਈ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਗੇਟਸ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਹੈ ਤੇ ਉਸਦੀ ਕੁੱਲ ਸੰਪਤੀ 100 ਅਰਬ ਡਾਲਰ ਤੋਂ ਜ਼ਿਆਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।