ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਸ਼ੁਰੂ

Akali dal

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਲਿਆ ਉਨ੍ਹਾਂ ਕੇਂਦਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਜੰਮ ਕੇ ਵਿਰੋਧ ਕੀਤਾ ਜਿਨ੍ਹਾਂ ਨੇ ਵਾਰ-ਵਾਰ ਕਿਹਾ ਕਿ ਸਾਡੀ ਲੜਾਈ ਕੇਂਦਰੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਹੈ ਬਿਕਰਮਜੀਤ ਮਜੀਠੀਆ ਨੇ ਇਸ ਦੌਰਾਨ ਕਾਂਗਰਸੀਆਂ ’ਤੇ ਸ਼ਬਦਾ ਹਮਲਾ ਕੀਤਾ ਉਨ੍ਹਾਂ ਕਿਹਾ ਕਿ ਕਾਂਗਰਸ ਕੋਈ ਪ੍ਰੋਗਰਾਮ ਕਰਨ ਤਾਂ ਕੋਈ ਦਿੱਕਤ ਨਹੀਂ ਆਉਦੀ ਪਰ ਜਦੋਂ ਅਸੀਂ ਪ੍ਰੈੱਸ ਕਾਨਫਰੰਸ ਕਰਦੇ ਹਾਂ ਤਾਂ ਮਾਹੌਲ ਖਰਾਬ ਕੀਤਾ ਜਾਂਦਾ ਹੈ ਬਿਕਰਮ ਮਜੀਠਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸਾਨੀ ਦੇ ਨਾਂਅ ’ਤੇ ਸਾਡਾ ਵਿਰੋਧ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਹਨ ਕਿਸਾਨ ਰੈਲੀਆਂ ਨੂੰ ਦੌਰਾਨ ਸਾਨੂੰ ਮਿਲਣ ਆਉਦੇ ਸਨ ਤੇ ਮਿਲ ਕੇ ਚਲੇ ਜਾਂਦੇ ਸਨ ਕਿਸਾਨ ਸਾਡੀਆਂ ਰੈਲੀਆਂ ਦਾ ਵਿਰੋਧ ਨਹੀਂ ਕਰ ਰਹੇ ਸਗੋਂ ਵਿਰੋਧੀ ਪਾਰਟੀਆਂ ਦੇ ਆਗੂ ਵੱਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਇਸ ਦੌਰਾਨ ਸਿਆਸੀ ਆਗੂਆਂ ਦੀਆਂ ਫੋਟੋਆਂ ਵੀ ਜਨਤਕ ਕੀਤੀਆਂ

ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਦੀਆਂ ਮੁੱਖ ਗੱਲਾਂ

 

  • ਬਲਬੀਰ ਰਾਜੇਵਾਲ, ਦਰਸ਼ਨ ਸਿੰਘ ਦਾ ਧੰਨਵਾਦ, ਜਿਨ੍ਹਾਂ ਨੇ ਬਾਰ ਬਾਰ ਕਿਹਾ ਕਿ ਸਾਡੀ ਲੜਾਈ ਕੇਂਦਰੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਹੈ।
  • ਕਾਂਗਰਸ ਕੋਈ ਪ੍ਰੋਗਰਾਮ ਕਰਨ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਰ ਜਦੋ ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ ਤਾਂ ਮਾਹੌਲ ਖਰਾਬ ਕੀਤਾ ਜਾਂਦਾ ਹੈ।
  • ਕਿਸੇ ਨੂੰ ਡਰਾ ਧਮਕਾ ਕੇ ਕਿਹਾ ਜਾਵੇ ਕਿ ਪ੍ਰੋਗਰਾਮ ਨਾ ਕਰੋ , ਇਹ ਗਲਤ ਹੈ।
  • ਪੁਲਸ ਦੇ ਫੋਨ ਆਉਂਦੇ ਸਨ ਕਿ ਤੁਸੀਂ ਪ੍ਰੋਗਰਾਮ ਕੈਂਸਲ ਕਰ ਦਿਓ
  • ਅੱਜ ਵੀ ਜਿਹੜਾ ਕੁਝ ਹੋ ਰਿਹਾ ਹੈ,, ਉਹ ਭਾਜਪਾ ਦੇ ਅਨੁਸਾਰ ਹੋ ਰਹੀ ਹੈ
  • *ਲੜਾਈ ਦਿੱਲੀ ਨਾਲ ਹੈ ਜਦੋ ਅਸੀਂ ਇਥੇ ਛਿੱਤਰੋ ਛਿੱਤਰੀਹੋ ਜਾਵਾਂਗੇ
  • ਕਾਂਗਰਸ ਸਰਕਾਰ ਰਾਜਪਾਲ ਸ਼ਾਸਨ ਲਗਵਾਉਣ ਚ ਸੌਖੀ ਹੋ ਜਾਏਗੀ
  • ਬਲਵਿੰਦਰ ਸਿੰਘ ਲਾਡੀ ਐਮ ਐਲ ਏ ਦੇ ਨਾਲ ਖੜਾ ਹਰਵਿੰਦਰ ਸਿੰਘ ਸੰਧਵਾ ਮਾਰਕੀਟ ਕਮੇਟੀ ਹਰ ਗੋਬਿੰਦਪੁਰ ਨੂੰ ਮੈਂਬਰ ਬਣਾਇਆ ਹੋਈ ਹੈ।
  • ਪੰਜਾਬ ਪੁਲਿਸ ਖੁਦ ਉਨ੍ਹਾਂ ਨਾਲ ਮਿਲੀ ਹੋਈ ਹੈ।
  • ਕਾਂਗਰਸੀ ਕਰ ਰਹੇ ਹਨ ਹਮਲੇ, ਸੁਖੀ ਰੰਧਾਵਾ ਦੇ ਬੰਦੇ ਲਗੇ ਹੋਏ ਹਨ

  • ਮਨਮੀਤ ਸਿੰਘ ਕਾਂਗਰਸੀ ਵਰਕਰ ਵੀ ਹਮਲਾ ਕਰਨ ਵਾਲਿਆਂ ਚ ਸ਼ਾਮਲ ਸੀ
  • ਐਸਐਸਪੀ ਹੀ ਫਿੱਟ ਨਹੀਂ ਹੈ ਕੰਮ ਲਈ
  • ਕਾਂਗਰਸੀ ਚਮਚੇ ਨਹੀਂ ਰੋਕ ਸਕਣਗੇ ਸਾਡੀ ਗੱਡੀਆਂ ਨੂੰ
  • ਪਿੰਟੂ ਸ਼ਾਹ ਮਨੂ ਕਾਂਗਰਸੀ ਲੀਡਰ ਕਿਸਾਨ ਬਣ ਕੇ ਰੋਕ ਰਿਹਾ ਸੀ ਗੱਡੀਆਂ ਨੂੰ
  • ਮੈਂ ਵੀ ਬੰਦੇ ਛੱਡ ਕੇ ਆਇਆ ਸੀ, ਪਤਾ ਕਰਨ ਲਈ ਕਿ ਇਹ ਲੋਕ ਕੌਣ ਸਨ।
  • ਆਮ ਆਦਮੀ ਪਾਰਟੀ ਦੇ ਲੀਡਰ ਵੀ ਨਾਲ ਲਗੇ ਹੋਏ ਹਨ, ਕਿਉਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਦੇ ਹੋ
  • ਪੁਲਿਸ ਨੂੰ ਹਦਾਇਤਾਂ ਹਨ ਕਿ ਇਹਨਾਂ ਨੂੰ ਕਰ ਲੈਣ ਦਿਉ ਕੰਮ
  • ਲੱਖਾਂ ਸ਼ਰਮਾ ਸੁਖਬੀਰ ਬਾਦਲ ਨੂੰ ਮਲੋਟ ਸਵਾਲ ਪੁੱਛ ਰਿਹਾ ਹੈ
  • ਇਹ ਹਰ ਹਲਕੇ ਚ ਜਾ ਕੇ ਪੰਗਾ ਲੈਂਦਾ, ਆਮ ਆਦਮੀ ਪਾਰਟੀ ਦੇ ਲੀਡਰ ਹਨ, ਪੁਲਿਸ ਤਾਂ ਅੰਨ੍ਹੀ ਬੋਲੀ ਹੋਈ ਹੈ
  • ਥੋਕੋ ਥਾਲੀ ਨੂੰ ਸਾਡਾ ਸਮਰਥਨ ਕਲ ਲੈ ਆਓ ਨੋ ਕਨਫੀਡੈਂਸ ਮੋਸ਼
  • ਗੁਰੂ ਤੇਗ ਬਹਾਦਰ ਸਾਹਿਬ ਦੇ ਸੈਸ਼ਨ ਦੇ ਮੌਕੇ ਕਾਂਗਰਸੀਆ ਨੂੰ ਸੈਸ਼ਨ ਚ ਲੈ ਆਉਣ ਦੀ ਵ੍ਹਿਪ ਜਾਰੀ
  • 2 ਘੰਟੇ ਦਾ ਸੈਸ਼ਨ ਕਾਫੀ ਕੁਝ ਦੱਸਦਾ ਹੈ
  • ਜਿਨ੍ਹਾਂ ਨੂੰ ਭਰੋਸ਼ ਨਹੀਂ ਤਾਂ ਕਲ ਮਤਾ ਲੈ ਆਓ
  • ਏਡੀਜੀਪੀ ਨੂੰ ਲਿਖ ਕੇ ਭੇਜਿਆਂ ਗਿਆ ਹੈ
  • ਰੱਖਿਆ ਇੰਚਾਰਜ ਵਲੋਂ ਲਿਖ ਕੇ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ