ਝੂਠੀਆਂ ਅਫਵਾਹਾਂ ਫੈਲਾ ਕੇ ਅਕਾਲੀ-ਭਾਜਪਾ ਸਰਕਾਰ ਵੇਲੇ ਕੀਤੇ ਵਿਕਾਸ ਨੂੰ ਨੀਵਾਂ ਵਿਖਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਬਰਾੜ
ਫਿਰੋਜ਼ਪੁਰ, (ਸਤਪਾਲ ਥਿੰਦ)। ਬੀਤੇ ਦਿਨਾਂ ਤੋਂ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਇੱਕ ਨੁਕਸਾਨੇ ਗਏ ਪੁਲ ਦੀ ਵੀਡਿਓ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਸਤਲੁਜ ਦਰਿਆ ‘ਤੇ ਮਾਝੇ ਤੇ ਮਾਲਵੇ ਨੂੰ ਜੋੜਨ ਵਾਲਾ ਕੋਟ ਬੁੱਢਾ ਪੁੱਲ ਦੱਸਿਆ ਜਾ ਰਿਹਾ ਹੈ, ਜਿਸ ਵੀਡਿਓ ਨੂੰ ਨਕਾਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੁਆਰਾ ਅਕਾਲੀ ਭਾਜਪਾ ਸਰਕਾਰ ਵੇਲੇ ਕੀਤੇ ਵਿਕਾਸ ਨੂੰ ਨੀਵਾਂ ਵਿਖਾਉਣ ਲਈ ਕੀਤਾ ਜਾ ਰਿਹਾ ਹੈ, ਜਦ ਕਿ ਇਹ ਵੀਡੀਓ ਯੂਪੀ ਅਤੇ ਬਿਹਾਰ ਦੇ ਬਾਰਡਰ ਤੇ ਕਾਰਮਾਨਿਸਾ ਨਦੀ ਤੇ ਦਿੱਲੀ ਤੋਂ ਕੱਲਕਤਾ ਹਾਈਵੇ ਨੰਬਰ 19 ਤੇ ਬਣੇ ਪੁੱਲ ਦੀ ਹੈ।
ਉਨ੍ਹਾਂ ਕਿਹਾ ਕਿ ਮਾਝੇ ਤੇ ਮਾਲਵੇ ਨੂੰ ਜੋੜਨ ਵਾਲੇ ਕੋਟ ਬੁੱਢਾ ਪੁਲ ਅਕਾਲੀ-ਭਾਜਪਾ ਸਰਕਾਰ ਵੇਲੇ 46 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ 780 ਮੀਟਰ ਲੰਬਾ ਅਤੇ 14.8 ਮੀਟਰ ਚੌੜਾ ਬਣਾਇਆ ਗਿਆ ਸੀ, ਜਿਸ ‘ਤੇ ਪੰਜਾਬ ਦੇ ਮਾਝਾ ਅਤੇ ਮਾਲਵਾ ਖਿੱਤਿਆਂ ਤੋ ਇਲਾਵਾ ਗੁਆਂਢੀ ਸੂਬੇ ਜੰਮੂ ਕਸ਼ਮੀਰ, ਹਰਿਆਣਾ ਅਤੇ ਰਾਜਸਥਾਨ ਨੂੰ ਆਵਾਜਾਈ ‘ਚ ਬਹੁਤ ਵੱਡਾ ਫਾਇਦਾ ਹੋਇਆ ਹੈ। ਬਰਾੜ ਨੇ ਕਿਹਾ ਕਿ ਇਸੇ ਕਰਕੇ ਹੀ ਫਿਰੋਜ਼ਪੁਰ ਤੋਂ ਮੱਲਾਂਵਾਲਾ ਰੋਡ ਨੂੰ ਹਾਈਵੇ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਨੂੰ ਚੌੜਾ ਕਰਨ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ
ਇਸ ਪੁਲ ਨੂੰ ਜਾਂਦੇ ਰੋਡ ਨੂੰ ਵੀ ਜਲਦ ਹੋਰ ਚੌੜਾ ਕਰਕੇ ਨੈਸ਼ਨਲ ਹਾਈਵੇ ਨਾਲ ਜੋੜਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਉਨ੍ਹਾਂ ਲੋਕਾਂ ਨੂੰ ਅਜਿਹੇ ਗੁੰਮਰਾਹਕੁੰਨ ਵਾਇਰਲ ਵੀਡੀਓ ਤੋਂ ਬਚ ਕੇ ਬਿਨਾ ਕਿਸੇ ਖੌਫ ਤੋ ਇਸ ਪੁਲ ਥਾਣੀ ਸਫਰ ਕਰਨਾ ਚਾਹੀਦਾ ਹੈ। ਉਹਨਾਂ ਸਰਕਾਰ ਅਪੀਲ ਅਪੀਲ ਕਰਦੇ ਕਿਹਾ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਨੂੰ ਸ਼ੋਸ਼ਲ ਮੀਡੀਆ ਤੇ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।