ਡੇਢ ਲੱਖ ਦੀ ਰਿਸ਼ਵਤ ਮੰਗਣ ਸਬੰਧੀ ਆਡੀਓ ਕਲਿੱਪ ਹੋਈ ਵਾਇਰਲ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਾਵਰਕੌਮ ਵੱਲੋਂ ਆਪਣੇ ਮੁੱਖ ਇੰਜੀਨੀਅਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ ਪਾਵਰਕੌਮ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਕਿ ਕਿਸੇ ਮੁੱਖ ਇੰਜੀਨੀਅਰ ਖਿਲਾਫ਼ ਐਨੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਮੁੱਖ ਇੰਜੀਨੀਅਰ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ, ਜਿਸ ਸਬੰਧੀ ਉਕਤ ਐਕਸ਼ਨ ਲਿਆ ਗਿਆ ਹੈ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਮਿਲੀ ਜਾਣਕਾਰੀ ਅਨੁਸਾਰ ਮੁੱਖ ਇੰਜੀਨੀਅਰ ਬਾਰਡਰ ਜੋਨ ਵਿਰੁੱਧ ਕੁਰੱਪਸ਼ਨ ਸਬੰਧੀ ਆਡੀਓ ਕਲਿੱਪ ਵਾਇਰਲ ਹੋਈ ਸੀ।
ਜਿਸ ਵਿੱਚ ਉਕਤ ਇੰਜੀਨੀਅਰ ਕਿਸੇ ਕੰਟਰੈਕਟਰ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਸਬੰਧੀ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ ਪੂਰਨਕਾਲੀ ਡਾਇਰੈਕਟਰਜ਼ ਦੀ ਮੀਟਿੰਗ ਬੁਲਾਈ ਗਈ ਅਤੇ ਸਬੰਧਤ ਮੁੱਖ ਇੰਜੀਨੀਅਰਜ ਨੂੰ ਆਪਣਾ ਪੱਖ ਪੇਸ ਕਰਨ ਲਈ ਕਿਹਾ ਗਿਆ, ਪ੍ਰੰਤੂ ਸਬੰਧਤ ਮੁੱਖ ਇੰਜੀਨੀਅਰ ਆਪਣੇ ‘ਤੇ ਲੱਗੇ ਭ੍ਰਿਸ਼ਟਾਚਾਰ ਸਬੰਧੀ ਦੋਸ਼ ਦੇ ਸਬੂਤ ਵੱਜੋਂ ਪ੍ਰਾਪਤ ਹੋਈ ਆਡੀਓ ਕਲਿੱਪ ਦੀ ਸੱਚਾਈ ਨੂੰ ਨਕਾਰ ਨਹੀਂ ਸਕਿਆ।
ਜਿਸ ਨੂੰ ਵਿਚਾਰਨ ਉਪਰੰਤ ਪੂਰਨਕਾਲੀ ਡਾਇਰੈੱਕਟਰਜ ਵੱਲੋਂ ਅੱਜ ਸਬੰਧਤ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਇਸ ਤੋਂ ਇਲਾਵਾ ਪੂਰਨਕਾਲੀ ਡਾਇਰੈੱਕਟਰਜ. ਵੱਲੋਂ ਸਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਆਪਣੇ ਉੱਚ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜਿਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਪੜ੍ਹਤਾਲ ਰਿਪੋਰਟ ਪੇਸ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਛੋਟਾ ਕਰਮਚਾਰੀ ਹੈ ਜਾਂ ਉੱਚ ਅਧਿਕਾਰੀ ਜੇਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲੰਬਿਤ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਇਸ ਤੋਂ ਪਹਿਲਾਂ ਕਈ ਜੀ ਅਤੇ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਵਾਇਰਲ ਹੋਈ ਆਡੀਓ ਕਲਿੱਪ ‘ਚ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਠੇਕੇਦਾਰਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਡੇਢ ਲੱਖ ਰੁਪਏ ਉਨ੍ਹਾਂ ਨੂੰ ਪੁੱਜਦੇ ਕੀਤੇ ਜਾਣ ਕਿਉਂਕਿ ਉਨ੍ਹਾਂ ਦਾ ਕੰਮ 5 ਲੱਖ ਰੁਪਏ ਦਾ ਸੀ ਰਿਕਾਰਡਿੰਗ ਵਿਚ ਸਪੱਸ਼ਟ ਹੋ ਰਿਹਾ ਹੈ ਕਿ ਬਿਜਲੀ ਦੇ ਠੇਕੇ ਦੇਣ ਸਬੰਧੀ ਕਮਿਸ਼ਨ ਦੀ ਵੱਡੀ ਡੀਲ ਹੋਈ ਹੈ ਇਸ ਨੂੰ ਲੈ ਕੇ ਇਕ ਠੇਕੇਦਾਰ ਨੇ ਸਾਰੀ ਗੱਲਬਾਤ ਆਪਣੇ ਫੋਨ ‘ਤੇ ਰਿਕਾਰਡ ਕਰ ਕੇ ਉਸ ਦੀ ਕਾਪੀ ਪਾਵਰਕਾਮ ਦੇ ਅਧਿਕਾਰੀ ਨੂੰ ਭੇਜ ਦਿੱਤੀ ਹੈ ਚੀਫ਼ ਇੰਜੀਨੀਅਰ ਠੇਕੇਦਾਰ ਨਾਲ ਬੜੀ ਖੁੱਲ੍ਹੀ-ਡੁੱਲ੍ਹੀ ਗੱਲ ਕਰ ਰਿਹਾ ਹੈ ਬਾਕੀ ਠੇਕੇਦਾਰਾਂ ਦੇ ਕਮਿਸ਼ਨ ਦੀ ਵੀ ਗੱਲ ਹੋ ਰਹੀ ਹੈ ਪਾਵਰਕਾਮ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਕੋਲ ਜਦੋਂ ਇਹ ਆਡਿਓ ਜੋ ਕਿ 9 ਮਿੰਟ ਦੀ ਹੈ, ਪੁੱਜੀ ਤਾਂ ਉਨ੍ਹਾਂ ਨੇ ਇਸ ‘ਤੇ ਤੁਰੰਤ ਐਕਸ਼ਨ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।