ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੁਣ ਸਮੇਂ ਤੋਂ ਪਹਿਲਾਂ ਸਕੂਲਾਂ ’ਤੇ ਮੌਸਮ ਦੀ ਮਾਰ ਪੈ ਗਈ ਹੈ। ਉੱਤਰ ਪ੍ਰਦੇਸ਼ ਦੇ ਨੋਟਿਡਾ ’ਚ ਠੰਢ ਦੀ ਹਾਲਤ ਨੂੰ ਦੇਖਦੇ ਹੋਏ ਨਰਸਰੀ ਕਲਾਸ ਤੋਂ ਲੈ ਕੇ 12ਵੀਂ ਕਾਲਸ ਤੱਕ ਦੇ ਸਾਰੇ ਸਕੂਲਾਂ ’ਚ ਦੋ ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਲ। ਸ਼ੁੱਕਰਵਾਰ ਤੇ ਸ਼ਨਿੱਚਰਵਾਰ ਤੋਂ ਬਾਅਦ ਐਤਵਾਰ ਦੀ ਛੁੱਟੀ ਵੀ ਆ ਗਈ ਹੈ। (Holiday)
ਜਿਸ ਕਰਕੇ ਇਹ ਛੁੱਟੀਆਂ 29 ਦਸੰਬਰ ਤੋਂ ਹੀ ਸ਼ੁਰੂ ਹੋ ਗਈਆਂ ਹਨ। ਇਸ ਤੋਂ ਬਾਅਦ ਫਿਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਤਾਂ ਇੱਕ ਜਨਵਰੀ ਤੋਂ ਕਰ ਹੀ ਰੱਖਿਆ ਹੈ। ਉੱਤਰ ਪ੍ਰਦੇਸ਼ ਦੇ ਨੋਟਿਡਾ ’ਚ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਹੋਣ ਤੋਂ ਬਾਅਦ ਹਰਿਆਣਾ ਦੇ ਸਕੂਲਾਂ ’ਚ ਵੀ ਸਮਾਂ ਬਲਦਣ ਜਾਂ ਛੁੱਟੀਆਂ ਕਰਨ ਦੀ ਮੰਗ ਵਧਣ ਲੱਗੀ ਹੈ। ਕਿਉਂਕਿ ਹਰਿਆਣਾ ’ਚ ਫਿਲਹਾਲ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ ਸਮਾਂ ਸਵੇਰੇ 9:30 ਵਜੇ ਨਿਰਧਾਰਿਤ ਕੀਤਾ ਗਿਆ ਹੈ। (Holiday)
ਸਵੇਰ ਦੇ ਸਮੇਂ ਠੰਢ ਜ਼ਿਆਦਾ ਹੋਣ ਕਾਰਨ ਸਕੂਲਾਂ ’ਚ ਪਹੰੁਚਣ ’ਚ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਦਿੱਲੀ ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ’ਚ ਭਿਆਨਕ ਠੰਢ ਹੋ ਗਈ ਹੈ। ਧੁੰਦ ਕਾਰਨ ਕਈ ਇਲਾਕਿਆਂ ’ਚ ਵਿਜ਼ੀਬਿਲਟੀ ਘੱਟ ਹੋ ਗਈ ਹੈ। ਹੱਡ ਚੀਰਵੀਂ ਠੰਢ ਤੇ ਕੋਰੇ ਦੇ ਕਾਰਨ ਸਕੂਲੀ ਬੱਚਿਆਂ ਨੂੰ ਹੀ ਨਹੀਂ ਆਮ ਜਨਤਾ ਨੂੰ ਵੀ ਆਵਾਜਾਈ ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੀ ਸਥਿਤੀ ’ਚ ਨੋਇਡਾ ’ਚ ਠੰਢ ਤੇ ਧੁਦ ਨੂੰ ਦੇਖਦੇ ਹੋਏ ਨਰਸਰੀ ਤੋਂ 12ਵੀਂ ਤੱਕ ਦੇ ਸਾਰੇ ਸਕੂਲਾਂ ’ਚ 29 ਦਸੰਬਰ ਤੋਂ 30 ਦਸੰਬਰ ਤੱਕ ਪ੍ਰਸ਼ਾਸਨ ਨੇ ਛੁੱਟੀਆਂ ਕਰ ਦਿੱਤੀਆਂ ਹਨ। ਜ਼ਿਲ੍ਹਾ ਅਧਿਕਾਰੀ ਗੌਤਮਬੁੱਧ ਨਗਰ ਨੇ ਆਦੇਸ਼ ਜਾਰੀ ਕੀਤਾ ਕਿ ਜ਼ਿਲ੍ਹੇ ’ਚ ਸਾਰੀਆਂ ਬੋਰਡ ਦੀਆਂ ਕਲਾਸਾਂ ਪਹਿਲੀ ਤੋਂ 12ਵੀਂ ਤੱਕ ਮਾਨਤਾ ਪ੍ਰਾਪਤ ਸੀਬੀਐੱਸਈ, ਆਈਸੀਐੱਸਈ, ਬੇਸਿਕ ਸਿੱਖਿਆ ਪ੍ਰੀਸ਼ਦ ਦੇ ਸਕੂਲ ਜ਼ਿਆਦਾ ਠੰਢ ਨੂੰ ਦੇਖਦੇ ਹੋਏ 29 ਤੇ 30 ਦਸੰਬਰ ਨੂੰ ਵੀ ਬੰਦ ਰਹਿਣਗੇ। (Holiday)
Weather update : ਸੰਘਣੀ ਧੁੰਦ ਦੌਰਾਨ ਮੌਸਮ ਵਿਭਾਗ ਨੇ ਦਿੱਤਾ ਨਵਾਂ ਅਪਡੇਟ, ਕਿਵੇਂ ਰਹੇਗਾ ਪੰਜਾਬ, ਹਰਿਆਣਾ ਤੇ ਦਿੱਲੀ…
ਇਸ ਤੋਂ ਪਹਿਲਾਂ ਵਧਦੀ ਹੋਈ ਠੰਢ ਨੂੰ ਦੇਖਦੇ ਹੋਏ ਅਲੀਗੜ੍ਹ ਜ਼ਿਲ੍ਹਾ ਅਧਿਕਾਰੀ ਨੇ ਦੋ ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸਨ। ਗਾਜ਼ੀਆਬਾਦ ਡੀਐੱਮ ਨੇ ਵੀ ਜ਼ਿਲ੍ਹੇ ’ਚ ਆਦੇਸ਼ ਜਾਰੀ ਕਰ ਕੇ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਦੇ ਸਕੂਲ ਸਵੇਰੇ 10 ਵਜੇ ਤੋਂ ਖੋਲ੍ਹਣ ਲਈ ਨਿਰਦੇਸ਼ ਦਿੱਤੇ ਹਨ। ਹਾਪੁੜ ’ਚ 28 ਅਤੇ 29 ਦਸੰਬਰ ਨੂੰ ਪਹਿਲੀ ਜਮਾਤ ਤੋਂ 12ਵੀਂ ਤੱਕ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਆਪਣੇ ਬੁਲੇਟਨ ’ਚ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨਿਕ ਅਤੁਲ ਕੁਮਾਰ ਨੇ ਦੱਸਿਆ ਕਿ ਵਰਤਮਾਨ ’ਚ ਪੱਛਮੀ ਗੜਬੜੀ ਦਾ ਅਸਰ ਬਣਿਆ ਹੋਇਆ ਹੈ, ਜਿਸ ਕਾਰਨ ਨਮੀਂ ’ਚ ਵਾਧਾ ਹੋਇਆ ਹੈ। ਇਸੇ ਕਾਰਨ ਸੰਘਣੀ ਧੁੰਦ ਛਾਈ ਹੋਈ ਹੈ, ਆਉਣ ਵਾਲੇ ਦਿਨਾਂ ’ਚ ਵੀ ਸੰਭਾਵਨਾ ਬਰਕਰਾਰ ਰਹੇਗੀ।