
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Education News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2025 ਲਈ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਦੂਜੀ ਤਿਮਾਹੀ ਦੀ ਪ੍ਰੀਖਿਆ 29 ਤੇ 30 ਜੁਲਾਈ ਨੂੰ ਹੋਵੇਗੀ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ ਤੋਂ ਪ੍ਰੀਖਿਆ ਫਾਰਮ ਅਪਲੋਡ ਕਰਨ ਦੀ ਮਿਤੀ 1 ਜੁਲਾਈ ਸੀ, ਜਦੋਂ ਕਿ ਪ੍ਰੀਖਿਆ ਫਾਰਮ ਤੇ ਫੀਸ ਭਰਨ ਦੀ ਆਖਰੀ ਮਿਤੀ 18 ਜੁਲਾਈ ਨਿਰਧਾਰਤ ਕੀਤੀ ਗਈ ਹੈ। ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਪ੍ਰਾਪਤ ਕਰਨ ਦੀ ਆਖਰੀ ਮਿਤੀ 21 ਜੁਲਾਈ ਹੈ। Punjab Education News
ਇਹ ਖਬਰ ਵੀ ਪੜ੍ਹੋ : Government Employee: ਸਰਕਾਰੀ ਮੁਲਾਜ਼ਮਾਂ ਨੂੰ ਲੱਗਣਗੀਆਂ ਮੌਜਾਂ, ਜਲਦੀ ਹੀ ਮਿਲਣ ਵਾਲਾ ਹੈ ਇਹ ਤੋਹਫ਼ਾ
ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਰੋਲ ਨੰਬਰ ਅਪਲੋਡ ਕਰਨ ਦੀ ਮਿਤੀ 22 ਜੁਲਾਈ ਹੋਵੇਗੀ। ਪ੍ਰੀਖਿਆ ਫਾਰਮ ਜਮ੍ਹਾਂ ਕਰਦੇ ਸਮੇਂ, ਸਬੰਧਤ ਉਮੀਦਵਾਰਾਂ ਨੂੰ 10ਵੀਂ ਪਾਸ ਹੋਣ ਦਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਆਪਣੇ ਨਾਲ ਲਿਆਉਣੀਆਂ ਚਾਹੀਦੀਆਂ ਹਨ। ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, 10ਵੀਂ ਪਾਸ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਤੇ ਆਧਾਰ ਕਾਰਡ ਨਿਰਧਾਰਤ ਮਿਤੀ ਤੱਕ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ’ਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ।