Jagjit Singh Dallewal ਦਾ ਮਰਨ ਵਰਤ 12ਵੇਂ ਦਿਨ ’ਚ ਦਾਖਲ , 8.5 ਕਿੱਲੋ ਭਾਰ ਘਟਿਆ
Jagjit Singh Dallewal: (ਖੁਸਵੀਰ ਸਿੰਘ ਤੂਰ) ਪਟਿਆਲਾ। ਸਰਕਾਰ ਵੱਲੋਂ ਮੰਨੀਆਂ ਮੰਗਾਂ ਅਤੇ ਕੀਤੇ ਗਏ ਵਾਅਦੇ ਲਾਗੂ ਕਰਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 12ਵੇਂ ਦਿਨ ਵੀ ਰਿਹਾ ਜਾਰੀ ਕਿਸਾਨ ਆਗੂਆਂ ਨੇ ਦੱਸਿਆ ਕਿ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੇਜੀ ਨਾਲ ਵਿਗੜ ਰਹੀ ਹੈ।
ਇਹ ਵੀ ਪੜ੍ਹੋ: How to Check Fake Milk: ਤੁਸੀਂ ਵੀ ਤਾਂ ਨਹੀਂ ਪੀ ਰਹੇ ਨਕਲੀ ਦੁੱਧ, ਘਰੇ ਹੀ ਇਸ ਤਰ੍ਹਾਂ ਚੈੱਕ ਕਰੋ ਜਾਂਚ
ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਕਿਡਨੀ ਵਿੱਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਅਤੇ ਉਸ ਦਾ ਭਾਰ ਕਰੀਬ 8.5 ਕਿਲੋ ਘੱਟ ਗਿਆ ਹੈ ਉਹਨਾ ਦਾ ਬਲੱਡ ਪ੍ਰੈਸਰ 152/103, ਪਲਸ 87, ਸੂਗਰ 99, ਤਾਪਮਾਨ 96.5 ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ 9 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਇੱਕ ਦਿਨ ਦਾ ਸੰਕੇਤਿਕ ਮਰਨ ਵਰਤ ਰੱਖਣਗੇ ਅਤੇ ਸੰਸਦ ਮੈਂਬਰਾ ਤੋਂ ਪੁੱਛਣਗੇ ਕਿ ਉਹ ਸੰਸਦ ਵਿੱਚ ਗਾਰੰਟੀ ਕਾਨੂੰਨ ਦਾ ਮੁੱਦਾ ਕਿਉਂ ਨਹੀਂ ਉਠਾ ਰਹੇ। ਖਨੌਰੀ ਬਾਰਡਰ ਉੱਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹਰ ਰੋਜ ਕਿਸਾਨਾਂ ਦੇ ਨਵੇਂ ਜੱਥੇ ਲਗਾਤਾਰ ਪਹੁੰਚ ਰਹੇ ਹਨ।