ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News Punjab Weathe...

    Punjab Weather News: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਦਾ ਵੱਡਾ ਅਪਡੇਟ, ਜਾਣੋ ਆਉਣ ਵਾਲੇ 3-4 ਦਿਨਾਂ ਦੀ ਸਥਿਤੀ…

    Punjab Weather News
    Punjab Weather News: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਦਾ ਵੱਡਾ ਅਪਡੇਟ, ਜਾਣੋ ਆਉਣ ਵਾਲੇ 3-4 ਦਿਨਾਂ ਦੀ ਸਥਿਤੀ...

    punjab weather news: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ’ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਠੰਢ ਦੇ ਮੌਸਮ ’ਚ ਅਜੇ ਤੱਕ ਮੀਂਹ ਨੇ ਦਸਤਕ ਨਹੀਂ ਦਿੱਤੀ ਪਰ ਅਗਲੇ ਹਫਤੇ ਆਸਮਾਨ ’ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਕਾਰਨ ਸੂਰਜ ਦੇ ਦਰਸ਼ਨ ਘੱਟ ਹੀ ਹੋਣਗੇ ਤੇ ਠੰਢ ’ਚ ਵਾਧਾ ਹੋਵੇਗਾ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਮੁਤਾਬਕ ਅਗਲੇ 3-4 ਦਿਨਾਂ ’ਚ ਧੁੰਦ ਦਾ ਖਾਸਾ ਅਸਰ ਪਵੇਗਾ।

    ਇਹ ਖਬਰ ਵੀ ਪੜ੍ਹੋ : Punjab: ਪੰਜਾਬ ‘ਚ ਇੱਕ ਵਾਰ ਫਿਰ ਹੋਵੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਜਾਣੋ ਕਦੋਂ ਤੇ ਕਿਉਂ?

    ਇਸ ਦਾ ਪ੍ਰਭਾਵ ਖਾਸ ਤੌਰ ’ਤੇ ਖੁੱਲ੍ਹੇ ਮੈਦਾਨਾਂ ਤੇ ਹਾਈਵੇਅ ’ਤੇ ਜ਼ਿਆਦਾ ਹੋਵੇਗਾ, ਜਦਕਿ ਸ਼ਹਿਰੀ ਖੇਤਰਾਂ ’ਚ ਵੀ ਧੂੰਆਂ ਆਪਣਾ ਅਸਰ ਦਿਖਾਉਂਦੇ ਹੋਏ ਵੇਖਿਆ ਜਾਵੇਗਾ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ, ਜਦਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ’ਤੇ ਵੇਖਣ ਨੂੰ ਮਿਲ ਸਕਦਾ ਹੈ। ਠੰਢ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 15 ਡਿਗਰੀ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਪਹਾੜਾਂ ’ਤੇ ਬਰਫਬਾਰੀ ਕਾਰਨ ਪੰਜਾਬ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਪਿਛਲੇ 3 ਦਿਨਾਂ ’ਚ ਪਾਰਾ 2 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। punjab weather news

    ਵੀਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 19 ਡਿਗਰੀ ਸੈਲਸੀਅਸ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ 23 ਦਸੰਬਰ ਤੱਕ ਸ਼ੀਤ ਲਹਿਰ ਰਹੇਗੀ ਤੇ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਧੁੰਦ ਜਾਰੀ ਰਹੇਗੀ। ਅੱਜ ਤੜਕੇ ਬਾਹਰੀ ਹਾਈਵੇਅ ’ਤੇ ਧੁੰਦ ਕਾਰਨ ਵਿਜ਼ੀਬਿਲਟੀ 300 ਮੀਟਰ ਤੋਂ ਵੀ ਘੱਟ ਹੋ ਗਈ ਹੈ, ਜਿਸ ਕਾਰਨ ਲੰਬੀ ਦੂਰੀ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ। punjab weather news

    ਧੁੰਦ ਦੌਰਾਨ ਮਾਸਕ ਪਹਿਨਣ ਨਾਲ ਹੋਵੇਗਾ ਬਚਾਅ | punjab weather news

    ਸ਼ਹਿਰ ਦੇ ਅੰਦਰਲੇ ਇਲਾਕਿਆਂ ਨਾਲੋਂ ਹਾਈਵੇਅ ’ਤੇ ਸ਼ੀਤ ਲਹਿਰ ਜ਼ਿਆਦਾ ਹੈ। ਹਵਾ ’ਚ ਨਮੀ ਵਧਣ ਕਾਰਨ ਦੋਪਹੀਆ ਵਾਹਨ ਚਲਾਉਂਦੇ ਸਮੇਂ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਹਾਲ ਹੀ ’ਚ ਏਕਿਊਆਈ ਇਹ ਘਾਤਕ ਪੱਧਰ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਸਿਹਤ ਮਾਹਿਰਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਸੀ। ਸ਼ੀਤ ਲਹਿਰ ਦੌਰਾਨ ਸਾਹ ਲੈਣ ਦੌਰਾਨ ਨੱਕ-ਮੂੰਹ ਰਾਹੀਂ ਧੁੰਦ ਸਰੀਰ ’ਚ ਦਾਖਲ ਹੋ ਰਹੀ ਹੈ, ਜੋ ਜਾਨਲੇਵਾ ਸਾਬਤ ਹੋ ਸਕਦੀ ਹੈ। ਅਜਿਹੇ ਹਾਲਾਤ ’ਚ ਨਮੀ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਸਿਹਤ ਵਿਗੜਨ ਦੀ ਸੰਭਾਵਨਾ ਜ਼ਿਆਦਾ ਜਾਂਦੀ ਹੈ।

    ਬਾਜ਼ਾਰਾਂ ’ਚ ਵਧੀ ਰੌਣਕ : ਗਰਮ ਕੱਪੜਿਆਂ ਦੀ ਖਰੀਦ ’ਚ ਹੋਇਆ ਵਾਧਾ

    ਇਸ ਦੇ ਨਾਲ ਹੀ ਸਰਦੀ ਸ਼ੁਰੂ ਹੋਣ ਕਾਰਨ ਗਰਮ ਕੱਪੜਿਆਂ ਦੀ ਖਰੀਦੋ-ਫਰੋਖਤ ’ਚ ਵਾਧਾ ਹੋ ਗਿਆ ਹੈ, ਜਿਸ ਕਾਰਨ ਬਾਜ਼ਾਰਾਂ ’ਚ ਰੌਣਕਾਂ ਲੱਗ ਗਈਆਂ ਹਨ। ਪਿਛਲੇ ਦਿਨਾਂ ਮੁਕਾਬਲੇ ਅੱਜ ਬਜ਼ਾਰ ’ਚ ਕਾਫੀ ਰੌਣਕ ਰਹੀ ਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਪਿਛਲੇ ਹਫ਼ਤੇ ਬਾਜ਼ਾਰਾਂ ’ਚ ਬਹੁਤ ਘੱਟ ਭੀੜ ਰਹੀ, ਜਿਸ ਕਾਰਨ ਦੁਕਾਨਦਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਗਰਮ ਕੱਪੜਿਆਂ ਦੀ ਖਰੀਦਦਾਰੀ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸੇ ਤਰ੍ਹਾਂ 1 ਹਫ਼ਤੇ ਤੱਕ ਕੜਾਕੇ ਦੀ ਠੰਢ ਪੈਣ ’ਤੇ ਖਰੀਦਦਾਰੀ ’ਚ ਤੇਜ਼ੀ ਆਵੇਗੀ।

    LEAVE A REPLY

    Please enter your comment!
    Please enter your name here