Puja Khedkar: ਪੂਜਾ ਖੇਡਕਰ ਨੂੰ ਲੈ ਕੇ ਆਈ ਵੱਡੀ ਅਪਡੇਟ

Puja Khedkar
Puja Khedkar

ਯੂਪੀਐਸਸੀ ਨੇ ਸਿਲੈਕਸ਼ਨ ਕੀਤਾ ਰੱਦ, ਕੋਈ ਪ੍ਰੀਖਿਆ ਨਹੀਂ ਦੇ ਸਕੇਗੀ 

ਨਵੀਂ ਦਿੱਲੀ। Puja Khedkar ਸਿਵਲ ਸੇਵਾਵਾਂ ਵਿੱਚ ਚੋਣ ਲਈ ਪਛਾਣ ਬਦਲਣ ਅਤੇ ਅਪੰਗਤਾ ਸਰਟੀਫਿਕੇਟ ਵਿੱਚ ਬੇਨਿਯਮੀਆਂ ਦੀ ਦੋਸ਼ੀ  ਪੂਜਾ ਖੇਡਕਰ ਹੁਣ ਟਰੇਨੀ ਆਈਏਐਸ ਨਹੀਂ ਰਹੀ ਹੈ। UPSC ਨੇ ਪੂਜਾ ਖੇਡਕਰ ਦੀ ਚੋਣ ਰੱਦ ਕਰ ਦਿੱਤੀ ਹੈ। 2023 ਬੈਚ ਦੀ ਟਰੇਨੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਖ਼ਿਲਾਫ਼ ਯੂਪੀਐਸਸੀ ਨੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਲਈ ਐਫਆਈਆਰ ਦਰਜ ਕਰਵਾਈ ਸੀ।

ਯੂਪੀਐਸਸੀ ਨੇ ਕਿਹਾ ਸੀ ਕਿ ਪੂਜਾ ਦੇ ਖ਼ਿਲਾਫ਼ ਜਾਂਚ ਵਿੱਚ ਪਾਇਆ ਗਿਆ ਕਿ ਉਸਨੇ ਆਪਣਾ ਨਾਮ, ਮਾਤਾ-ਪਿਤਾ ਦਾ ਨਾਮ, ਦਸਤਖਤ, ਫੋਟੋ, ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੂਜਾ ਦੇ ਖਿਲਾਫ ਜਾਅਲਸਾਜ਼ੀ, ਧੋਖਾਧੜੀ, ਆਈਟੀ ਐਕਟ ਅਤੇ ਡਿਸਏਬਿਲਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਲੱਗਾ ਦੋਸ਼ | Puja Khedkar

ਜ਼ਿਕਰਯੋਗ ਹੈ ਕਿ 2023 ਬੈਚ ਦੀ ਅਧਿਕਾਰੀ ਪੂਜਾ ਖੇਡਕਰ ‘ਤੇ ਪੂਨੇ ‘ਚ ਟਰੇਨਿੰਗ ਦੌਰਾਨ ਅਹੁਦੇ ਅਤੇ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ। ਸਭ ਤੋਂ ਪਹਿਲਾਂ ਪੂਨੇ ਦੇ ਡਿਸਟ੍ਰਿਕਟ ਕਲੈਕਟਰ ਸੁਹਾਸ ਦਿਵਾਸੇ ਨੇ ਪੂਜਾ ਖਿਲਾਫ ਸਿਕਾਇਤ ਦਿੱਤੀ ਸੀ, ਜਿਸ  ਬਾਅਦ ਉਨ੍ਹਾਂ ਦਾ ਤਬਾਦਲਾ ਵਾਸ਼ਿਮ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Public Holiday: 2 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਜਾਣੋ ਕਾਰਨ

ਇਸ ਤੋਂ ਬਾਅਦ ਪੂਜਾ ਖੇਡਕਰ ’ਤੇ ਪਛਾਣ ਲੁਕਾਉਣ ਅਤੇ ਓਬੀਸੀ, ਅਪਾਹਿਜ਼ਤਾ ਕੋਟੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਿਆ ਹੈ। ਕੇਂਦਰ ਦੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਪੂਜਾ ਦੀ ਟਰੇਨਿੰਗ ਰੋਕ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੈਸੂਰੀ ਸਥਿਤ ਲਾਲਾ ਬਹਾਦਰ ਸਾਸ਼ਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕਾਦਮੀ ਵਾਪਸ ਸੱਦ ਲਿਆ ਗਿਆ ਹੈ। ਹਾਲਾਂਕਿ ਉਹ ਹਾਲੇ ਵੀ ਵਾਸ਼ਿਮ ’ਚ ਹੀ ਹੈ।

ਕੌਣ ਹੈ ਪੂਜਾ ਖੇਡਕਰ

ਪੂਜਾ ਖੇਡਕਰ 2023 ਬੈਂਚ ਦੀ ਏਆਈਐਸ ਅਧਿਕਾਰੀ ਹੈ ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ’ਚ ਆਲ ਇੰਡੀਆ ਰੈਂਕ (ਏਆਈਆਰ) 841 ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਦਿਲੀਪ ਖੇਡਕਰ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ ਹਨ।

ਪੂਜਾ ਦੇ ਪਿਤਾ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ

ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਨੇ ਪੂਨੇ ਦੀ ਇੱਕ ਕੋਰਟ ’ਚ ਅੰਤਿਮ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ। ਜ਼ਮੀਨ ਵਿਵਾਦ ’ਚ ਕਿਸਾਨਾਂ ਨੂੰ ਧਮਕਾਉਣ ਦੇ ਮਾਮਲੇ ’ਚ ਪੁਲਿਸ ਉਨ੍ਹ੍ਵਾਂ ਦੀ ਭਾਲ ਕਰ ਰਹੀ ਹੈ। ਦਿਲੀਪ ਖੇਡਕਰ ਹਾਲੇ ਫਰਾਰ ਹਨ। ਇਸ ਮਾਮਲੇ ’ਚ ਦਲੀਪ ਖੇਡਕਰ ਦੀ ਪਤਨੀ ਮਨੋਰਮਾ ਨੂੰ 18 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੂਨੇ ਦੀ ਜਿਊਡਿਸ਼ੀਅਲ ਮੈਜਿਸਟ੍ਰੇਟ ਕੋਰਟ ਨੇ ਮਨੋਰਮਾ ਨੂੰ 20 ਜੁਲਾਈ ਤੱਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ।

ਕੇਂਦਰੀ ਅਮਲਾ ਮੰਤਰਾਲੇ ਨੇ ਲਿਆ ਐਕਸ਼ਨ (Puja Khedkar)

ਪੂਜਾ ਖੇਡਕਰ ਖਿਲਾਫ ਕੇਂਦਰ ਅਮਲਾ ਮੰਤਰਾਲੇ ਨੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਕਮੇਟੀ ਨੇ ਪੂਜਾ ਦੇ ਓਬੀਸੀ ਅਤੇ ਨਾਨ ਕ੍ਰਿਮੀਲੇਅਰ ਅਤੇ ਅਪਾਹਿਜ਼ਤਾ ਦੇ ਸਰਟੀਫਿਕੇਟ ਮੰਗਵਾਏ ਹਨ।