ਐਸ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਨੂੰ  ਮਿਲੀ ਵੱਡੀ ਸਫਲਤਾ

Big, Success, SFT Border, Range, Amritsar

ਮੁਲਾਜ਼ਮਾਂ ਕਲੋਂ 1 ਕਿੱਲੋ 58 ਗ੍ਰਾਮ ਹੈਰੋਇਨ ਬਰਾਮਦ

ਰਾਜਨ ਮਾਨ, ਅੰਮ੍ਰਿਤਸਰ: ਐਸ.ਟੀ.ਐਫ.ਸੈਲ ਨੂੰ  ਤਿੰਨ ਵੱਖ-ਵੱਖ ਉਪਰੇਸ਼ਨਾ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ, ਗੱਜਣ ਸਿੰਘ ਨਾਮੀ ਨਸ਼ਾ ਤੱਸਕਰ ਅਤੇ  ਪੂਹਲਾ ਗੈਂਗ, ਪਾਸੋਂ ਕੁੱਲ 1 ਕਿੱਲੋ 58 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨ ਐਸ.ਆਈ. ਰਜਿੰਦਰ ਸਿੰਘ ਸਿੰਘ ਐਸ.ਟੀ.ਐਫ. ਯੁਨਿਟ ਤਰਨ ਤਾਰਨ ਸਮੇਤ ਕਰਮਚਾਰੀਆ ਨੇ ਪੁਲ ਭੂਸੇ ਥਾਣਾ ਸਰਾਏ ਅਮਾਨਤ ਖਾਨ ‘ਤੇ ਨਾਕਾਬੰਦੀ ਦੌਰਾਨ ਇੱਕ ਗੱਡੀ ਦੀ ਚੈਕਿੰਗ ਦੌਰਾਨ ਉਸ ਵਿੱਚੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਗੱਡੀ ਵਿੱਚ ਸਵਾਰ ਪੰਜ ਵਿਅਕਤੀ (1) ਸੰਦੀਪ ਸਿੰਘ ਪੁੱਤਰ ਝਿਰਮਲ ਸਿੰਘ (2) ਮਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਨੂੰ ਜੱਟ ਵਾਸੀਅਨ ਰਸੂਲਪੁਰ,(3) ਗੜਗਜਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੱਟ ਵਾਸੀ ਕੋਟਲਾ ਡੂਮ ਥਾਣਾ ਰਾਜਾਸਾਂਸੀ,(4) ਬਚਿੱਤਰ ਸਿੰਘ ਪੁੱਤਰ ਕਾਬਲ ਸਿੰਘ ਜੱਟ ਵਾਸੀ ਜਠੌਲ ਅਤੇ (5) ਗੁਰਸੇਵਕ ਸਿੰਘ ਪੁੱਤਰ ਸੁਲੱਖਣ ਸਿੰਘ ਜੱਟ ਵਾਸੀ ਜਠੌਲ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।

ਅੰਤਰ-ਰਾਸ਼ਟਰੀ ਸਮੱਗਲਰ ਗੱਜਣ ਸਿੰਘ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਇਸੇ ਤਰ੍ਹਾਂ ਬੀਤੇ ਦਿਨ ਹੀ ਐਸ.ਟੀ.ਐਫ. ਅਤੇ ਐਨ.ਸੀ.ਬੀ.ਸੁਪਰਡੈਂਟ ਸ੍ਰੀ ਸਚਿਨ ਗੁਲਾਰੀਆ ਦੀ ਵਿਸ਼ੇਸ਼ ਟੀਮ ਦੇ ਸਾਂਝੇ ਉਪਰੇਸ਼ਨ ਦੌਰਾਨ ਐਸ.ਟੀ.ਐਫ. ਉਪਰੇਸ਼ਨਲ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਸਮੇਤ ਟੀਮ ਜਦ ਪੁੱਲ ਸੱਕੀ ਅਜਨਾਲਾ ਮਜੂਦ ਸੀ ਤਾਂ ਮੁਖਬਰੀ ਹੋਈ ਕਿ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਜਿਸਦੇ ਪਾਕਿਸਤਾਨ ਵਿੱਚ ਬੈਠੇ ਨਸ਼ੇ ਦੇ ਸਮੱਗਮਰਾਂ ਨਾਲ ਸਬੰਧ ਹਨ ਅਤੇ ਇਹ ਗੱਜਣ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ ਸਪਲਾਈ ਕਰਦਾ ਹੈ। ਜਿਸ ਤੇ ਐਸ.ਟੀ.ਐਫ. ਅਤੇ ਐਨ.ਸੀ.ਬੀ. ਦੇ ਜੁਆਇੰਟ ਉਪਰੇਸ਼ਨ ਦੌਰਾਨ ਗੱਜਣ ਸਿੰਘ ਪੁੱਤਰ ਸਰਪੰਚ ਅਜੀਤ ਸਿੰਘ ਵਾਸੀ ਨੰਗਲ ਅੰਬ ਥਾਣਾ ਰਮਦਾਸ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਗ੍ਰਿਫਤਾਰ ਕੀਤਾ ਗਿਆ। ਉਸ ਖਿਲਾਫ਼।ਮੁਕੱਦਮਾ ਨੰਬਰ 104 ਮਿਤੀ 17-07-2017 ਜੁਰਮ 21/61/85 ਆਈਪੀਸੀ ਤਹਿਤ ਥਾਣਾ ਅਜਨਾਲਾ ਦਰਜ  ਕੀਤਾ ਗਿਆ। ਮੁਲਜ਼ਮ ਤੋਂ ਪੁਛਗਿੱਛ ਜਾਰੀ ਹੈ।

ਸਿਮਰਨਜੀਤ ਸਿੰਘ ਪੂਹਲਾ ਹੈਰੋਇਨ ਦੇ ਮੁੱਖ ਦੋਸ਼ੀ ਸਮੇਤ ਪੰਜ ਕਾਬੂ

ਐਸ.ਟੀ.ਐਫ. ਯੂਨਿਟ ਅੰਮ੍ਰਿਤਸਰ ਦੇ ਐਸ.ਆਈ. ਰਣਜੀਤ ਸਿੰਘ ਸਮੇਤ ਕਰਮਚਾਰੀਆ ਵੱਲੋਂ ਬੀਤੇ ਦਿਨੀਂ ਨਾਕਾ ਰਣਜੀਤ ਅਵੀਨਿਊ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ ਚੈਕ ਕਰਨ ਤੇ ਕਾਰ ਸਵਾਰ ਹਰਪਾਲ ਸਿੰਘ ਉਰਫ ਸੋਨੂੰ ਪੁੱਤਰ ਤਰਲੋਕ ਸਿੰਘ ਵਾਸੀ ਹਰਗੋਬਿੰਦ ਅਵੀਨਿਊ ਛੇਹਰਟਾ ਅੰਮ੍ਰਿਤਸਰ,ਅਤੇ ਨਰਿੰਦਰ ਸਿੰਘ ਉਰਫ ਮੋਹਨੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਬਾਈਪਾਸ ਛੇਹਰਟਾ ਦੇ ਪਾਸੋਂ 40 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਨੰਬਰ 337 ਮਿਤੀ 14-07-2017 ਜੁਰਮ 21,29/61/85 ਆਈਪਸੀ ਤਹਿਤ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਦਰਜ ਕੀਤਾ ਹੈ।

ਪੁਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਹ ਇੱਕ ਔਰਤ ਮਨਮੀਤ ਕੌਰ ਉਰਫ ਮੀਨੂੰ ਪੁੱਤਰੀ ਹਰਜਿੰਦਰ ਸਿੰਘ ਵਾਸੀ ਜਿਉਬਾਲਾ ਹਾਲ ਤਰਨ ਤਾਰਨ ਰੋਡ ਅੰਮ੍ਰਿਤਸਰ, ਜੋ ਆਪਣੇ ਜੀਜਾ ਸਿਮਰਨਜੀਤ ਸਿੰਘ ਉਰਫ ਲਵੀ ਉਰਫ ਪੂਹਲਾ ਪੁੱਤਰ ਧਰਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨਾਲ ਮਿਲ ਕੇ ਦਿੱਲੀ ਤੋਂ ਨੀਗਰੋ ਕੋਲੋ ਹੈਰੋਇਨ ਲਿਆ ਕਿ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਆਸ-ਪਾਸ ਇਲਾਕਿਆ ਵਿੱਚ ਗ੍ਰਾਹਕਾ ਨੂੰ ਸਪਲਾਈ ਕਰਦੇ ਹਨ।

ਐਸ.ਟੀ.ਐਫ. ਟੀਮ ਵੱਲੋਂ ਸਰਗਰਮੀ ਨਾਲ ਕਾਰਵਾਈ ਕਰਦਿਆ ਮਿਤੀ 17-07-2017 ਨੂੰ ਉਕਤ ਮਨਮੀਤ ਕੌਰ (2) ਜੀਜਾ ਸਿਮਰਨਜੀਤ ਸਿੰਘ ਅਤੇ ਇਹਨਾ ਦੇ ਸਾਥੀ ਸੋਰਵ ਕੁਮਾਰ ਉਰਫ ਵਿੱਕੀ ਪੁੱਤਰ ਵਿਪਨ ਕੁਮਾਰ ਵਾਸੀ ਪਿੰਡ ਜੋਧਪੁਰ ਹਾਲ ਅਬਾਦ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 18 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।