ਕਾਂਗਰਸ ਨੂੰ ਵੱਡਾ ਝਟਕਾ : ਦਮਨ ਬਾਜਵਾ ਸਮੇਤ ਕਈ ਵੱਡੇ ਆਗੂ ਭਾਜਪਾ ‘ਚ ਸ਼ਾਮਲ (Daman Bajwa join BJP)
- ਅਮਰਜੀਤ ਸਿੰਘ ਟਿੱਕਾ ਉਪ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਤੇ ਸੁਖਵਿੰਦਰ ਬਿੰਦਰਾ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਭਾਜਪਾ ਚ ਸ਼ਾਮਿਲ
(ਸੱਚ ਕਹੂੰ ਨਿਊਜ਼) ਸੁਨਾਮ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ-ਦੂਜੇ ਪਾਰਟੀਆਂ ਦੇ ਆਗੂ ਪਾਰਟੀਆਂ ਬਦਲ ਰਹੇ ਹਨ। ਹਲਕਾ ਸੁਨਾਮ ਤੋਂ ਮਹਿਲਾ ਆਗੂ ਦਮਨ ਬਾਜਵਾ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨਾਂ ਤੋਂ ਇਲਾਵਾ ਅਮਰਜੀਤ ਸਿੰਘ ਟਿੱਕਾ ਉਪ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਤੇ ਸੁਖਵਿੰਦਰ ਬਿੰਦਰਾ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਭਾਜਪਾ ਚ ਸ਼ਾਮਿਲ ਹੋ ਗਿਆ। ਭਾਜਪਾ ਦੇ ਕੇਂਦਰ ਮੰਤਰੀ ਗਜੇਂਦਰ ਸਿੰਘ ਸੇਖਾਵਤ ਦੀ ਅਗਵਾਈ ’ਚ ਉਹ ਪਾਰਟੀ ’ਚ ਸ਼ਾਮਲ ਹੋਏ। ਪਾਰਟੀ ’ਚ ਸ਼ਾਮਲ ਹੋਣ ’ਤੇ ਭਾਜਪਾ ਆਗੂਆਂ ਨੇ ਉਨਾਂ ਦਾ ਸਵਾਗਤ ਕੀਤਾ। ਗਜੇਂਦਰ ਸਿੰਘ ਨੇ ਕਿਹਾ ਕਿ ਪਾਰਟੀ ’ਚ ਸਭ ਨੂੰ ਪੂਰਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। (Daman Bajwa join BJP)
ਜਿਕਰਯੋਗ ਹੈ ਕਿ ਸੁਨਾਮ ਤੋਂ ਟਿਕਟ ਨਾ ਮਿਲਣ ਕਾਰਨ ਦਮਨ ਬਾਜਵਾ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ। ਜਿਸ ਤੋਂ ਬਾਅਦ ਉਨਾਂ ਪਾਰਟੀ ਛੱਡਣ ਦਾ ਫੈਸਲਾ ਕੀਤਾ। ਉਨਾਂ ਕਾਂਗਰਸ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਪਣੀ ਵਿਚਾਰਧਾਰਾਂ ਤੋਂ ਭਟਕ ਕੇ ਪਰਿਵਾਰਵਾਦ ਨੂੰ ਅੱਗੇ ਵਧਾ ਰਹੀ ਹੈ। ਦਮਨ ਬਾਜਵਾ ਨੇ ਕਿਹਾ ਕਾਂਗਰਸ ਨੇ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਹੈ ਜੋ ਕਿ ਕਿਸੇ ਵਿਧਾਇਕ ਦਾ ਭਤੀਜਾ ਜਾਂ ਬੇਟਾ ਹੈ। ਉਸ ਦੀ ਕਾਬਲੀਅਤ ਸਿਰਫ ਇਹ ਸੀ ਕਿ ਉਹ ਇਕ ਵਿਧਾਇਕ ਦਾ ਪੁੱਤਰ ਹੈ, ਇਸ ਤੋਂ ਇਲਾਵਾ ਉਸ ਕੋਲ ਕੁਝ ਨਹੀਂ ਹੈ। ਦਮਨ ਬਾਜਵਾ ਨੇ ਕਿਹਾ ਕਿ ਮੈਂ ਇੱਕ ਨਵੇਂ ਚੈਪਟਸ ’ਚ ਪੈਰ ਰੱਖ ਰਹੀ ਹਾਂ। ਉਨਾਂ ਕਿਹਾ ਕਿ ਸ. ਊਧਮ ਸਿੰਘ ਦੀ ਧਰਤੀ ’ਤੇ ਭਾਜਪਾ ਨੂੰ ਚਲਾਇਆ ਜਾਵੇਗਾ। ਭਾਜਪਾ ਇੱਥੋਂ ਜਿੱਤ ਦਰਜ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ