ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਵੱਡਾ ਸੜਕ ਹਾਦਸਾ, ਇੱਕ ਦੀ ਮੌਤ

Road Accident

ਸ੍ਰੀ ਗੰਗਾਨਗਰ ਤੋ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ ਇਨੋਵਾ ਤੇ ਪ੍ਰੀਵਰ ’ਚ ਇੱਕ ਦੀ ਮੌਤ | Road Accident

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ-ਫਾਜ਼ਿਲਕਾ ਦੇ ਪਿੰਡ ਪਿੰਡੀ ਨੇੜੇ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ’ਚ ਇੱਕ ਨੌਜਵਾਨ ਅਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਹੈ ਅਤੇ ਬਾਕੀ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ 108 ਗੱਡੀ ਤੇ ਫਿਰੋਜ਼ਪੁਰ ਲਿਜਾਇਆ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਹਤਰੇ ਦੀ ਅਸਟਰੇਲੀਆ ਦੀ ਫਲਾਈਟ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੀ ਜਿਸ ਕਰਕੇ ਉਹ ਗੰਗਾਨਗਰ ਤੋਂ ਸ੍ਰੀ ਅੰਮ੍ਰਿਤਸਰ ਸਹਿਬ ਲਈ ਚਲੇ ਸਨ, ਇਸ ਜਗ੍ਹਾ ਤੇ ਟਰੱਕ ਨੇ ਦੂਜੇ ਪਾਸੇ ਆਕੇ ਸਾਡੀ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਮੇਰੇ ਬੇਟੇ ਦੀ ਮੌਕੇ ’ਤੇ ਮੋਤ ਹੋ ਗਈ। ਦੂਜੇ ਪਾਸੇ ਏਐੱਸਆਈ ਮਹਿਲ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਫਰਾਰ ਹੈ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਤੇ ਜ਼ਖਮੀਆਂ ਨੂੰ 108 ਗੱਡੀ ਤੇ ਹਸਪਤਾਲ ਭੇਜ ਦਿੱਤਾ ਹੈ। ਜਿੱਥੇ ਪੋਸਟ ਮਾਰਟਮ ਤੋ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦੇਵਾਂਗੇ। (Road Accident)

ਇਹ ਵੀ ਪੜ੍ਹੋ : ਜਾਣੋ, ਜੰਮੂ ਕਸ਼ਮੀਰ ਦੇ ਆਖਰੀ ਰਾਜਾ ਹਰੀ ਸਿੰਘ ਬਾਰੇ, ਉਨ੍ਹਾਂ ਦੇ ਪਡ਼ਦਾਦੇ ਨੇ ਮਾਤਰ 75 ਲੱਖ ਰੁਪਏ ‘ਚ ਖਰੀਦਿਆ ਸ…

LEAVE A REPLY

Please enter your comment!
Please enter your name here