ਕਿਹਾ, ਭਾਜਪਾ ਨੇ ਕੀਤੀ ਖਰੀਦਣ ਦੀ ਕੋਸ਼ਿਸ਼
- ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦਾ ਦਿੱਤਾ ਲਾਲਚ
AAP Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਦੋਸ਼ ਲਾਉਂਦਿਆ ਕਿਹਾ ਕਿ ਉਨਾਂ ਨੂੰ ਭਾਜਪਾ ਵੱਲੋਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਵਿਧਾਨ ਸਭਾ ਸੀਟ ਤੋਂ ਟਿਕਟ ਦੇਣ ਅਤੇ ਨਗਦ ਸਣੇ ਹਰ ਤਰ੍ਹਾਂ ਦੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ। ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨਾਂ ਨਾਲ ਸੰਪਰਕ ਕੀਤਾ ਅਤੇ ਉਨਾਂ ਨੂੰ ਬੰਦ ਕਮਰਾ ਮੀਟਿੰਗ ਕਰਨ ਲਈ ਕਿਹਾ ਗਿਆ ਸੀ, ਜਿਸ ਨੂੰ ਉਨਾਂ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਪਾਰਟੀ ਨੂੰ ਕੀਤੀ ਐ ਵਿਧਾਇਕਾ ਨੇ ਸ਼ਿਕਾਇਤ, ਪਾਰਟੀ ਤੇ ਮੁੱਖ ਮੰਤਰੀ ਬੈਠ ਕੇ ਲੈਣਗੇ ਅਗਲਾ ਫੈਸਲਾ : ਬਲਤੇਜ ਪੰਨੂ
ਹੁਣ ਇਸ ਮਾਮਲੇ ਵਿੱਚ ਉਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੀ ਲੀਡਰਸ਼ਿਪ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ। ਭਵਿੱਖ ਵਿੱਚ ਕੀ ਕਾਰਵਾਈ ਕਰਨੀ ਹੈ ਜਾਂ ਫਿਰ ਨਹੀਂ ਕਰਨੀ ਹੈ, ਇਸ ਬਾਰੇ ਪਾਰਟੀ ਦੇ ਆਦੇਸ਼ਾਂ ਦਾ ਉਹ ਇੰਤਜਾਰ ਕਰਨਗੇ। ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂੰ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਵਿਧਾਇਕਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ, ਵਿਧਾਇਕ ਅਤੇ ਮੰਤਰੀ ਇੱਕਮੁੱਠ ਹੈ। ਅਸੀਂ ਸਿਸਟਮ ਬਦਲਣ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਰਾਜਨੀਤੀ ਵਿੱਚ ਆਏ ਹਾਂ, ਨਾ ਕਿ ਸੌਦੇਬਾਜ਼ੀ ਕਰਨ ਲਈ। ਅਸੀਂ 2027 ਦੀਆਂ ਚੋਣਾਂ ਲਈ ਪੂਰੀ ਤਰਾਂ ਤਿਆਰ ਹਾਂ।
ਇਹ ਵੀ ਪੜ੍ਹੋ: Khanna News: ਖੰਨਾ ’ਚ ਫੜੇ ਦਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰ
ਆਪ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਰਤੀ ਜਨਤਾ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਪੰਜਾਬੀ ਆਪਣੀ ਅਣਖ ਲਈ ਜਾਣੇ ਜਾਂਦੇ ਹਨ, ਵਿਕਣ ਲਈ ਨਹੀਂ। ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਮਾਡਲ ਚੱਲ ਰਿਹਾ ਹੈ, ਜਿੱਥੇ ਮੁਫ਼ਤ ਬਿਜਲੀ ਅਤੇ ਐਸਐਸਐਫ ਵਰਗੀਆਂ ਸਹੂਲਤਾਂ ਹਨ, ਜੋ ਤੁਹਾਡੇ ਫਲਾਪ ਹਰਿਆਣਾ ਮਾਡਲ ਵਿੱਚ ਕਿਤੇ ਨਜ਼ਰ ਨਹੀਂ ਆਉਂਦੀਆਂ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ, ਪਰ ਭਾਜਪਾ ਸਾਡੇ ਇੱਕ ਵੀ ਵਿਧਾਇਕ ਨੂੰ ਡੁਲਾ ਨਹੀਂ ਸਕੀ। AAP Punjab News














