ਲਾਲੂ ਯਾਦਵ ਨੂੰ ਵੱਡੀ ਰਾਹਤ

Big, Relief, LaluYadav

ਛੇ ਹਫ਼ਤਿਆਂ ਦੀ ਪ੍ਰੋਵੀਜਨਲ ਬੇਲ ਮਿਲੀ | Lalu Yadav

ਰਾਂਚੀ (ਏਜੰਸੀ)। ਝਾਰਖੰਡ ਹਾਈਕੋਰਟ ਨੇ ਬਹੁਚਰਚਿੱਤ ਚਾਰਾ ਘਪਲੇ ਮਾਮਲੇ ‘ਚ ਸਜ਼ਾਜਾਫ਼ਤਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ (Lalu Yadav) ਪ੍ਰਸਾਦ ਯਾਦਵ ਨੂੰ ਅੱਜ ਛੇ ਹਫ਼ਤਿਆਂ ਦੀ ਓਪਬੰਧਿਕ ਜ਼ਮਾਨਤ (ਪ੍ਰੋਵਿਜਨਲ ਬੇਲ) ਦੇ ਦਿੱਤੀ। ਜੱਜ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਰਾਜਦ ਮੁਖੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਮੈਡੀਕਲ ਅਧਾਰ ‘ਤੇ ਉਨ੍ਹਾਂ ਨੂੰ ਛੇ ਹਫ਼ਤਿਆਂ ਦੀ ਪ੍ਰੋਵੀਜਨਲ ਬੇਲ ਦੇ ਦਿੱਤੀ। (Lalu Yadav)

ਇਸ ਤੋਂ ਪਹਿਲਾਂ ਯਾਦਵ ਦੇ ਵਕੀਲਾਂ ਨੇ ਉਨ੍ਹਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ 12 ਹਫ਼ਤਿਆਂ ਦੀ ਓਪਬੰਧਿਕ ਜ਼ਮਾਨਤ ਦੇਣ ਦੀ ਅਪੀਲ ਅਦਾਲਤ ‘ਚ ਕੀਤੀ ਸੀ। ਹਾਲਾਂਕਿ ਅਦਾਲਤ ਨੇ 12 ਹਫ਼ਤਿਆਂ ਦੀ ਬਜਾਇ ਕੁਝ ਹਫ਼ਤੇ ਦੀ ਹੀ ਓਪਬੰਧਿਕ ਜ਼ਮਾਨਤ ਮਨਜ਼ੂਰ ਕੀਤੀ। ਦੂਜੇ ਪਾਸੇ ਰਾਜਦ ਮੁਖੀ ਦੇ ਛੋਟੇ ਪੁੱਤਰ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਰਹੇ ਤੇਜ਼ਸਵੀ ਯਾਦਵ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਆਗੂ ਰਘੂਵੰਸ਼ ਪ੍ਰਸਾਦ ਸਿੰਘ ਤੇ ਸ਼ਿਵਾਨੰਦ ਤਿਵਾਰੀ ਨੂੰ ਅਦਾਲਤ ਦੀ ਉਲੰਘਣਾ ਦੇ ਇੱਕ ਮਾਮਲੇ ‘ਚ ਰਾਹਤ ਮਿਲ ਗਈ ਹੈ। (Lalu Yadav)

ਉਨ੍ਹਾਂ ਚਾਰਾ ਘਪਾਲੇ ਦੇ ਇੱਕ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਲਾਲੂ ਯਾਦਵ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ ‘ਤੇ ਟਿੱਪਣੀ ਕੀਤੀ ਸੀ, ਜਿਸ ਨੂੰ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ ਅਦਾਲਤ ਦੀ ਉਲੰਘਣਾ ਮੰਨਦਿਆਂ ਟਿੱਪਣੀ ਕਰਨ ਵਾਲਿਆਂ ਖਿਲਾਫ਼ ਨੋਟਿਸ ਜਾਰੀ ਕੀਤਾ ਸੀ। ਨੋਟਿਸ ਖਿਲਾਫ਼ ਰਾਜਦ ਆਗੂਆਂ ਨੇ ਝਾਰਖੰਡ ਹਾਈਕੋਰਟ ‘ਚ ਅਪੀਲ ਕੀਤੀ ਸੀ। ਇਸ ਅਪੀਲ ‘ਤੇ ਸੁਣਵਾਈ ਕਰਦਿਆਂ ਅਪਰੇਸ਼ ਕੁਮਾਰ ਸਿੰਘ ਨੇ ਨੋਟਿਸ ਨੂੰ ਰੱਦ ਕਰ ਦਿੱਤਾ ਸੀ। (Lalu Yadav)

LEAVE A REPLY

Please enter your comment!
Please enter your name here