ਸਜ਼ਾ ’ਤੇ ਲੱਗੀ ਪੱਕੀ ਰੋਕ | Aman Arora
ਸੰਗਰੂਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਮਨ ਅਰੋੜਾਂ ਨੂੰ ਸੁਣਾਈ ਗਈ 2 ਸਾਲਾਂ ਦੀ ਸਜ਼ਾ ’ਤੇ ਹੁਣ ਕੋਰਟ ਨੇ ਪੱਕੀ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ 31 ਦਸੰਬਰ ਤੱਕ ਸਜ਼ਾ ’ਤੇ ਰੋਕ ਲਾਈ ਸੀ ਪਰ ਹੁਣ ਕੋਰਟ ਨੇ ਉਨ੍ਹਾਂ ਦੀ ਸਜ਼ਾ ’ਤੇ ਪੱਕੀ ਰੋਕ ਲਾ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਰਿਵਾਰਕ ਝਗੜੇ ਦੇ ਮਾਮਲੇ ’ਚ ਸੰਗਰੂਰ ਦੀ ਅਦਾਲਤ ਨੇ 2 ਸਾਲਾਂ ਦੀ ਸਜ਼ਾ ਸੁਣਾਈ ਸੀ, ਫਿਰ ਉਨ੍ਹਾਂ ਦੀ 26 ਜਨਵਰੀ ਨੂੰ ਝੰਡਾ ਲਹਿਰਾਉਣ ’ਤੇ ਕੋਰਟ ’ਚ ਸੁਣਵਾਈ ਹੋਈ ਸੀ। ਉਸ ਦਿਨ ਕੋਰਟ ਨੇ ਉਨ੍ਹਾਂ ਦੀ ਸਜ਼ਾ ’ਤੇ ਰੋਕ 31 ਦਸੰਬਰ ਤੱਕ ਲਾਈ ਸੀ ਅਤੇ 26 ਜਨਵਰੀ ਨੂੰ ਅਮਨ ਅਰੋੜਾ ਨੇ ਝੰਡਾ ਵੀ ਲਹਿਰਾਇਆ ਸੀ। ਉਨ੍ਹਾਂ ਨੂੰ 15 ਸਾਲ ਪੁਰਾਣੇ ਕੇਸ ’ਚ ਕੋਰਟ ਨੇ ਸਜ਼ਾ ਸੁਣਾਈ ਸੀ। (Aman Arora)