ਸਾਡੇ ਨਾਲ ਸ਼ਾਮਲ

Follow us

23 C
Chandigarh
Thursday, February 12, 2026
More
    Home Breaking News GST Relief: ਜ...

    GST Relief: ਜੀ.ਐਸ.ਟੀ ਮਾਮਲੇ ’ਚ ਮਾਣਯੋਗ ਅਦਾਲਤ ਨੇ ਦਿੱਤੀ ਵੱਡੀ ਰਾਹਤ : ਗੁਪਤਾ

    GST Relief
    ਅਮਲੋਹ : ਬਾਰ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਸੀਨੀਅਰ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ। ਤਸਵੀਰ: ਅਨਿਲ ਲੁਟਾਵਾ

    GST Relief: (ਅਨਿਲ ਲੁਟਾਵਾ) ਅਮਲੋਹ। ਬੀਤੀ ਦਿਨੀਂ ਜੀ.ਐਸ.ਟੀ ਵਿਭਾਗ ਮੰਡੀ ਗੋਬਿੰਦਗੜ੍ਹ ਵੱਲੋਂ ਹਲਕਾ ਅਮਲੋਹ ਦੇ ਅਧੀਨ ਆਉਂਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਵਪਾਰ ਕਰਦੇ ਲੋਕੇਸ਼ ਕੁਮਾਰ ਗੁਪਤਾ ਖਿਲਾਫ ਜੀ.ਐਸ.ਟੀ ਚੋਰੀਂ ਸਬੰਧੀਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਮਾਣਯੋਗ ਸੈਸ਼ਨ ਜੱਜ ਸਾਹਿਬ ਫ਼ਤਹਿਗੜ੍ਹ ਸਾਹਿਬ ਵੱਲੋਂ ਸਬੂਤਾਂ ਦੇ ਮੱਦੇਨਜ਼ਰ ਵਪਾਰੀ ਲੋਕੇਸ਼ ਕੁਮਾਰ ਗੁਪਤਾ ਨੂੰ ਅਗਾਊਂ ਜ਼ਮਾਨਤ ਦੇ ਕੇ ਵੱਡੀ ਰਾਹਤ ਦਿੱਤੀ ਗਈ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਪਾਰੀ ਲੋਕੇਸ਼ ਕੁਮਾਰ ਗੁਪਤਾ ਨੇ ਅੱਜ਼ ਦਸਤਾਵੇਜ਼ ਦਿਖਾਉਂਦਿਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ।

    ਇਹ ਵੀ ਪੜ੍ਹੋ: Ranchi Accident: ਬੇਕਾਬੂ ਥਾਰ ਨੇ ਮਚਾਈ ਤਬਾਹੀ, ਛੇ ਲੋਕਾਂ ਨੂੰ ਕੁਚਲਿਆ, ਇੱਕ ਦੀ ਮੌਤ

    ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੀ.ਐਸ.ਟੀ ਵਿਭਾਗ ਵੱਲੋਂ ਉਨ੍ਹਾਂ ਖ਼ਿਲਾਫ਼ ਜੀ.ਐਸ.ਟੀ ਚੋਰੀਂ ਸਬੰਧੀਂ ਗ਼ਲਤ ਮਾਮਲਾ ਦਰਜ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਬੀਤੇਂ ਸਾਲ ਬਹੁਤ ਚਰਚਿਤ ਜੀ.ਐਸ.ਟੀ ਚੋਰੀਂ ਮਾਮਲੇ ਵਿੱਚ ਨਾਮਜ਼ਦ ਸਾਹਿਲ ਗਰਗ ਦੀ ਜ਼ਮਾਨਤ ਕਰਵਾਉਣ ਵਾਲੇ ਇਲਾਕੇ ਦੇ ਸੀਨੀਅਰ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਨਾਲ ਸਪੰਰਕ ਕੀਤਾ ਗਿਆ ਜਿੰਨ੍ਹਾਂ ਵੱਲੋਂ ਸਬੂਤਾਂ ਅਤੇ ਅਹਿਮ ਕਾਗਜ਼ਾਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਮਾਣਯੋਗ ਅਦਾਲਤ ਤੋਂ ਵੱਡੀ ਰਾਹਤ ਦਿਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਮਲੇ ਵਿੱਚ ਬਾਰ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ ਜ਼ੋ ਕਿ ਵਪਾਰੀਆਂ ਅਤੇ ਵਪਾਰ ਨੂੰ ਜਿਉਂਦੇ ਰੱਖਣ ਲਈ ਸ਼ਲਾਘਾਯੋਗ ਕਦਮ ਹੈ।