ਚੰਡੀਗੜ੍ਹ (ਸੱਚ ਕਹੂੰ ਨਿਊਜ਼)। Driving License: ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ’ਤੇ ਮਾਲ ਵਿਭਾਗ ਨਾਲ ਸਬੰਧਤ 5 ਸੇਵਾਵਾਂ ਤੇ ਡਰਾਈਵਿੰਗ ਲਾਇਸੈਂਸ ਤੇ ਆਰਸੀ ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਉਪਲਬਧ ਕਰਵਾ ਕੇ ਆਮ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਡ ਰਜਿਸਟ੍ਰੇਸ਼ਨ, ਡੀਡ ਦਾ ਡਰਾਫਟ ਤਿਆਰ ਕਰਨਾ, ਪ੍ਰੀ-ਵੈਰੀਫਿਕੇਸ਼ਨ ਲਈ ਡੀਡ ਜਮ੍ਹਾ ਕਰਵਾਉਣਾ, ਸਟੈਂਪ ਡਿਊਟੀ ਦਾ ਭੁਗਤਾਨ।
ਇਹ ਖਬਰ ਵੀ ਪੜ੍ਹੋ : Sunam News: ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਟਰਾਂਸਫਰ ਲਈ ਅਰਜ਼ੀ (ਵਿਰਾਸਤੀ ਜਾਂ ਰਜਿਸਟਰਡ ਡੀਡ ਦੇ ਆਧਾਰ ’ਤੇ), ਰਿਪੋਰਟ ਦਾਇਰ ਕਰਨ ਲਈ ਅਰਜ਼ੀ (ਅਦਾਲਤੀ ਦੇ ਹੁਕਮਾਂ ਨਾਲ ਸਬੰਧਤ, ਬੈਂਕ ਕਰਜ਼ੇ ਦੀ ਮੌਰਗੇਜ ਡੀਡ ਜਾਂ ਬੈਂਕ ਕਰਜ਼ੇ/ਮੌਰਗੇਜ ਡੀਡ ਦੀ ਮੁਆਫ਼ੀ) ਆਦਿ ਸਮੇਤ 16 ਸੇਵਾਵਾਂ ਤੇ ਆਰਸੀ ਨਾਲ ਸਬੰਧਤ 14 ਸੇਵਾਵਾਂ ਸੇਵਾ ਕੇਂਦਰਾਂ ’ਤੇ ਉਪਲਬਧ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ।
ਉਹ ਵੀ 1076 ਨੰਬਰ ’ਤੇ ਫੋਨ ਕਰਕੇ ਘਰ ਬੈਠੇ ਡਿਲੀਵਰੀ ਰਾਹੀਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਡਰਾਈਵਿੰਗ ਲਾਇਸੈਂਸ (Driving License) ਨਾਲ ਸਬੰਧਤ ਸੇਵਾਵਾਂ ’ਚ ਲਰਨਰਜ਼ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ ਜਿਵੇਂ ਕਿ ਨਵੀਂ ਅਰਜ਼ੀ ਪ੍ਰਕਿਰਿਆ, ਪਤਾ ਬਦਲਣਾ, ਨਾਂਅ ਬਦਲਣਾ, ਡੁਪਲੀਕੇਟ ਲਰਨਰਜ਼ ਲਾਇਸੈਂਸ ਆਦਿ। ਆਰਸੀ ਨਾਲ ਸਬੰਧਤ ਸੇਵਾਵਾਂ ’ਚ ਡੁਪਲੀਕੇਟ ਆਰਸੀ, ਗੈਰ-ਵਪਾਰਕ ਵਾਹਨ ਦੀ ਮਾਲਕੀ ’ਚ ਤਬਦੀਲੀ, ਹਾਈਪਰ ਖਰੀਦਦਾਰੀ ਨੂੰ ਜਾਰੀ ਰੱਖਣਾ (ਮਾਲਕੀਅਤ/ਨਾਂਅ ਬਦਲਣ ਦੀ ਸਥਿਤੀ ’ਚ), ਹਾਈਪਰ ਖਰੀਦ ਸਮਝੌਤੇ ਦਾ ਸਮਰਥਨ, ਵਪਾਰਕ ਵਾਹਨਾਂ (ਭਾਰੀ/ਮੱਧਮ/ਤਿੰਨ ਪਹੀਆ/ਚਾਰ ਪਹੀਆ/ਐਲਐਮਵੀ) ਦਾ ਫਿਟਨੈਸ ਸਰਟੀਫਿਕੇਟ ਆਦਿ ਸ਼ਾਮਲ ਹਨ।