Breaking News: ਵੱਡੀ ਖਬਰ, ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

Rohit Sharma
Breaking News: ਵੱਡੀ ਖਬਰ, ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

ਵਨਡੇ ਖੇਡਣਾ ਰੱਖਣਗੇ ਜਾਰੀ | Rohit Sharma

ਸਪੋਰਟਸ ਡੈਸਕ। ਰੋਹਿਤ ਸ਼ਰਮਾ (Rohit Sharma) ਨੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸਟੋਰੀ ਸਾਂਝੀ ਕਰਕੇ ਆਪਣੀ ਰਿਟਾਇਰਮੈਂਟ ਬਾਰੇ ਜਾਣਕਾਰੀ ਦਿੱਤੀ। ਰੋਹਿਤ, ਜੋ ਪਹਿਲਾਂ ਹੀ ਟੀ-20 ਤੋਂ ਸੰਨਿਆਸ ਲੈ ਚੁੱਕੇ ਹਨ, ਇੱਕ ਰੋਜ਼ਾ ਮੈਚ ਖੇਡਣਾ ਜਾਰੀ ਰੱਖਣਗੇ। ਬੁੱਧਵਾਰ ਸ਼ਾਮ ਨੂੰ, ਰਿਪੋਰਟਾਂ ਸਾਹਮਣੇ ਆਈਆਂ ਕਿ ਉਨ੍ਹਾਂ ਇੰਗਲੈਂਡ ਦੌਰੇ ’ਤੇ ਟੈਸਟ ਕਪਤਾਨੀ ਤੋਂ ਹਟਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਸਨੇ ਲਾਲ ਗੇਂਦ ਦੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ।

ਇਹ ਖਬਰ ਵੀ ਪੜ੍ਹੋ : ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ

ਰੋਹਿਤ ਨੇ ਕਿਹਾ- ਸਮਰਥਨ ਲਈ ਧੰਨਵਾਦ | Rohit Sharma

ਰੋਹਿਤ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਸਟੋਰੀ ਸਾਂਝੀ ਕੀਤੀ ਤੇ ਲਿਖਿਆ, ‘ਨਮਸਤੇ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ।’ ਲਾਲ ਗੇਂਦ ਵਾਲੀ ਕ੍ਰਿਕੇਟ ’ਚ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲਾ ਪਲ ਸੀ। ਪਿਆਰ ਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ। ਮੈਂ ਵਨਡੇ ਫਾਰਮੈਟ ’ਚ ਖੇਡਣਾ ਜਾਰੀ ਰੱਖਾਂਗਾ।

ਰੋਹਿਤ (Rohit Sharma) ਨੇ 12 ਟੈਸਟ ਸੈਂਕੜੇ ਲਾਏ

ਰੋਹਿਤ ਨੇ 2013 ’ਚ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ 2021 ਦੌਰਾਨ ਪਲੇਇੰਗ-11 ’ਚ ਆਪਣੀ ਜਗ੍ਹਾ ਪੱਕੀ ਕਰਨ ਦੇ ਯੋਗ ਸਨ ਤੇ 2022 ’ਚ ਕਪਤਾਨੀ ਵੀ ਮਿਲੀ। ਭਾਰਤ ਲਈ 67 ਟੈਸਟਾਂ ’ਚ, ਉਸਨੇ 40.57 ਦੀ ਔਸਤ ਨਾਲ 4301 ਦੌੜਾਂ ਬਣਾਈਆਂ, ਪਰ ਘਰ ਤੋਂ ਬਾਹਰ ਉਨ੍ਹਾਂ ਦੀ ਔਸਤ 31.01 ਰਹਿ ਗਈ। ਅਸਟਰੇਲੀਆ ਦੌਰੇ ’ਚ ਰੋਹਿਤ ਦਾ ਔਸਤ 24.38 ਤੇ ਦੱਖਣੀ ਅਫਰੀਕਾ ’ਚ 16.63 ਸੀ। ਹਾਲਾਂਕਿ, ਇੰਗਲੈਂਡ ’ਚ ਉਨ੍ਹਾਂ 44.66 ਦੀ ਔਸਤ ਨਾਲ ਸਕੋਰ ਕੀਤਾ। ਉਸਨੇ ਪਿਛਲੇ ਦੌਰੇ ’ਤੇ ਓਪਨਿੰਗ ਕਰਦੇ ਹੋਏ ਸੈਂਕੜਾ ਵੀ ਜੜਿਆ ਸੀ। ਰੋਹਿਤ ਦੇ ਸੰਨਿਆਸ ਤੋਂ ਬਾਅਦ, ਹੁਣ ਯਸ਼ਸਵੀ ਜਾਇਸਵਾਲ ਤੇ ਕੇਐਲ ਰਾਹੁਲ ਇੰਗਲੈਂਡ ’ਚ ਓਪਨਿੰਗ ਕਰਦੇ ਦਿਖਾਈ ਦੇ ਸਕਦੇ ਹਨ।

ਪਿਛਲੇ ਸਾਲ ਲਿਆ ਸੀ ਟੀ20 ਫਾਰਮੈਟ ਤੋਂ ਸੰਨਿਆਸ | Rohit Sharma

ਰੋਹਿਤ ਨੇ 2024 ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਨੂੰ ਸਭ ਤੋਂ ਛੋਟੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਇਸ ਫਾਰਮੈਟ ਦਾ ਸਭ ਤੋਂ ਵੱਧ ਸਕੋਰਰ ਬਣ ਕੇ ਅਲਵਿਦਾ ਕਿਹਾ। ਉਹ ਵਨਡੇ ਖੇਡਣਾ ਜਾਰੀ ਰੱਖਣਗੇ, ਇਸ ਫਾਰਮੈਟ ’ਚ ਵੀ ਉਨ੍ਹਾਂ ਟੀਮ ਇੰਡੀਆ ਲਈ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ ਹੈ।