Punjab News: ਪੰਜਾਬ ’ਚ ਵਾਹਨਾਂ ਨਾਲ ਜੁੜੀ ਵੱਡੀ ਖਬਰ, ਜਾਰੀ ਕੀਤੇ ਸਖਤ ਆਦੇਸ਼

Punjab News
Punjab News: ਪੰਜਾਬ ’ਚ ਵਾਹਨਾਂ ਨਾਲ ਜੁੜੀ ਵੱਡੀ ਖਬਰ, ਜਾਰੀ ਕੀਤੇ ਸਖਤ ਆਦੇਸ਼

ਮਾਨਸਾ (ਸੱਚ ਕਹੂੰ ਨਿਊਜ਼)। Punjab News: ਵਾਹਨਾਂ ਦੀਆਂ ਨੰਬਰ ਪਲੇਟਾਂ ਬਣਾਉਣ ਵਾਲੀਆਂ ਦੁਕਾਨਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨਿਰਮਲ ਓਸੇਪਚੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਜਾਬਤਾ ਦੀ ਧਾਰਾ 163 ਤਹਿਤ ਹਾਸਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਵਾਹਨਾਂ ਦੀਆਂ ਨੰਬਰ ਪਲੇਟਾਂ ਤਿਆਰ ਕਰਨ ਜਾਂ ਬਣਾਉਣ ਵਾਲੇ ਸਾਰੇ ਦੁਕਾਨਦਾਰਾਂ ਖਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

Read This : Punjab Weather: ਕੜਾਕੇ ਦੀ ਸਰਦੀ ਲਈ ਤਿਆਰ ਹੋ ਜਾਣ ਪੰਜਾਬੀ, ਮੌਸਮ ਵਿਭਾਗ ਨੇ ਦਿੱਤੀ ਇਹ ਚੇਤਾਵਨੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਰਾਰਤੀ ਅਨਸਰ ਆਸਾਨੀ ਨਾਲ ਨੰਬਰ ਪਲੇਟ ਬਣਾਉਣ ਵਾਲੀਆਂ ਦੁਕਾਨਾਂ ਤੋਂ ਜਾਅਲੀ ਨੰਬਰ ਪਲੇਟਾਂ ਬਣਵਾ ਲੈਂਦੇ ਹਨ ਤੇ ਬਾਅਦ ’ਚ ਕੋਈ ਵੀ ਵਾਰਦਾਤ ਕਰ ਲੈਂਦੇ ਹਨ, ਜਿਸ ਕਾਰਨ ਅਪਰਾਧ ’ਚ ਵਰਤੇ ਜਾਣ ਵਾਲੇ ਵਾਹਨਾਂ ਨੂੰ ਟਰੇਸ ਕਰਨ ’ਚ ਕਾਫੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਨੰਬਰ ਪਲੇਟ ਬਣਾਉਣ ਵਾਲੀਆਂ ਦੁਕਾਨਾਂ ’ਤੇ ਬਿਨਾਂ ਵਾਹਨ ਤੋਂ ਕਿਸੇ ਵੀ ਵਿਅਕਤੀ ਨੂੰ ਨੰਬਰ ਪਲੇਟ ਨਹੀਂ ਲਾਉਣੀ ਚਾਹੀਦੀ ਤੇ ਨੰਬਰ ਪਲੇਟ ਵਾਹਨ ’ਤੇ ਫਿੱਟ ਕਰਕੇ ਹੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਅਣਦੇਖੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। Punjab News