Punjab News: ਪੰਜਾਬ ’ਚ ਵਿੱਕ ਰਹੇ ਸਰੋਂ ਦੇ ਤੇਲ ਨਾਲ ਜੁੜੀ ਵੱਡੀ ਖਬਰ, ਜਾਰੀ ਹੋਏ ਇਹ ਆਦੇਸ਼

Punjab News
Punjab News: ਪੰਜਾਬ ’ਚ ਵਿੱਕ ਰਹੇ ਸਰੋਂ ਦੇ ਤੇਲ ਨਾਲ ਜੁੜੀ ਵੱਡੀ ਖਬਰ, ਜਾਰੀ ਹੋਏ ਇਹ ਆਦੇਸ਼

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਪੰਜਾਬ ਦੀਆਂ ਮੰਡੀਆਂ ’ਚ ਵਿਕਣ ਵਾਲੇ ਸਰੋਂ ਦੇ ਤੇਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਜ਼ਿਆਦਾਤਰ ਮਿਲਾਵਟੀ ਤੇਲ ਬਾਜ਼ਾਰਾਂ ’ਚ ਵਿਕ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਜਿਸਟਰਾਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਖਬਰਾਂ ਮੁਤਾਬਕ ਹਾਈ ਕੋਰਟ ਨੇ ਰਜਿਸਟਰਾਰ ਜਨਰਲ ਨੂੰ ਤਿੰਨ ਵੱਡੇ ਬ੍ਰਾਂਡਾਂ ਦੇ ਸਰੋਂ ਦੇ ਤੇਲ ਦੇ ਸੈਂਪਲ ਲੈਬ ਤੋਂ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਉਕਤ ਪਟੀਸ਼ਨ ਜੋ ਕਿ 9 ਸਾਲ ਪਹਿਲਾਂ ਦਾਇਰ ਕੀਤੀ ਗਈ ਸੀ, ਦੀ ਹੁਣ ਅਦਾਲਤ ’ਚ ਸੁਣਵਾਈ ਹੋ ਚੁੱਕੀ ਹੈ।

Read This : IND vs NZ: ਨਿਊਜੀਲੈਂਡ ਨੂੰ ਹਰਾਉਣ ਲਈ ਭਾਰਤੀ ਟੀਮ ’ਚ ਆਇਆ ਇਹ ਖਿਡਾਰੀ, ਜਾਣੋ….

ਪਟੀਸ਼ਨ ’ਚ ਕਿਹਾ ਗਿਆ ਹੈ ਕਿ 9 ਸਾਲਾਂ ’ਚ ਮਿਲਾਵਟੀ ਤੇਲ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਨਵੰਬਰ ਨੂੰ ਹੋਣੀ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਦੇ ਰਾਜੇਸ਼ ਗੁਪਤਾ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਪਹੁੰਚੇ ਸਨ। ਉਨ੍ਹਾਂ ਦੱਸਿਆ ਸੀ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਵਾਲਾ ਸਰ੍ਹੋਂ ਦਾ ਤੇਲ ਮਿਲਾਵਟੀ ਹੈ। ਕੱਚੀ ਸੰਘਣੀ ਸਰ੍ਹੋਂ ਦੇ ਤੇਲ ਵਜੋਂ ਵੇਚੀ ਜਾ ਰਹੀ ਬੋਤਲ ਦੇ ਪਿਛਲੇ ਪਾਸੇ ਇਹ ਲਿਖਿਆ ਹੋਇਆ ਸੀ ਕਿ ਇਸ ਵਿੱਚ ਸਿਰਫ਼ 30 ਫ਼ੀਸਦੀ ਸਰ੍ਹੋਂ ਦਾ ਤੇਲ ਹੈ ਤੇ ਬਾਕੀ ਹੋਰ ਤੇਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਤੇਲ ’ਚ ਮਿਲਾਵਟ ਹੁੰਦੀ ਹੈ ਤਾਂ ਇਜਾਜ਼ਤ ਲੈਣੀ ਚਾਹੀਦੀ ਹੈ ਤੇ ਬੋਤਲ ’ਤੇ ਲਿਖਿਆ ਜਾਣਾ ਚਾਹੀਦਾ ਹੈ ਕਿ ਇਸ ’ਚ ਕਿਹੜਾ ਤੇਲ ਹੈ ਤੇ ਕਿੰਨੀ ਮਾਤਰਾ ’ਚ ਹੈ। Punjab News

LEAVE A REPLY

Please enter your comment!
Please enter your name here