ਚੰਡੀਗੜ੍ਹ। ਪੀਜੀਆਈ (PGI) ਚੰਡੀਗੜ੍ਹ ਤੋਂ ਵੱਡੀ ਖ਼ਬਰ ਨਿੱਕਲ ਕੇ ਆ ਰਹੀ ਹੈ। ਹੁਣ ਪੀਜੀਆਈ ’ਚ ਕਾਲਜਾਂ ਦੇ ਵਿਦਿਆਰਥੀ ਮਰੀਜਾਂ ਦੀ ਮੱਦਦ ਕਰਦੇ ਹੋਏ ਦਿਖਾਈ ਦੇਣਗੇ। ਸ਼ਹਿਰ ਦੇ ਕਾਲਜਾਂ ’ਚ ਪੜ੍ਹਨ ਵਾਲੇ ਐੱਨਐੱਸਐੱਸ ਦੇ ਵਰਕਰ ਪੀਜੀਆਈ ਪ੍ਰਸ਼ਾਸਨ ਦੀ ਤਸਵੀਜ ’ਤੇ ਮਰੀਜਾਂ ਦੇ ਜ਼ਿਆਦਾ ਦਬਾਅ ਵਾਲੇ ਸਥਾਨਾਂ ’ਤੇ ਮਰੀਜਾਂ ਦੀ ਮੱਦਦ ਲਈ ਅੱਗੇ ਆਏ ਹਨ। ਪੀਜੀਆਹੀ ਪ੍ਰਸ਼ਾਸਨ ਦੇ ਪ੍ਰਾਜੈਕਟ ਸਾਰਥੀ ਤਹਿਤ ਇਨ੍ਹਾਂ ਵਿਦਿਆਰਥੀਆਂ ਨੇ ਸੋਮਵਾਰ ਤੋਂ ਮਰੀਜਾਂ ਦੀ ਮੱਦਦ ਕਰਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਹੁਣ ਕਾਲਜਾਂ ਵੱਲੋਂ ਐੱਨਐੱਸਐੱਸ ਵਰਕਰਾਂ ਨੇ ਮਰੀਜਾਂ ਦੀ ਮੱਦਦ ਲਈ ਪੀਜੀਆਈ ਪ੍ਰਸ਼ਾਸਨ ਨਾਲ ਮਿਲ ਕੇ ਕਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਦੇ ਸ਼ੁਰੂਆਤੀ ਪੜਾਅ ’ਚ ਸੈਕਟਰ-10 ਦੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਵੁਮੈਨ ਦੀ ਐੱਨਐੱਸਐੱਸ ਵਰਕਰਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੈ। (PGI Chandigarh)
ਅਮਰੀਕਾ ਦੇ ਹਸਪਤਾਲਾਂ ਤੋਂ ਸੁੱਝਿਆ ਤਰੀਕਾ | PGI Chandigarh
ਪੀਜੀਆਈ ’ਚ ਹਰ ਸਾਲ 30 ਲੱਖ ਮਰੀਜ਼ ਓਪੀਡੀ ’ਚ ਆਉਂਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਸਭ ਤੋਂ ਵੱਡੀ ਸਮੱਸਿਆ ਪੀਜੀਆਈ ਦੀ ਓਪੀਡੀ ’ਚ ਸਬੰਧਤ ਮੰਜਲਾਂ ’ਤੇ ਪਹੁੰਚਣ, ਫੀਸ ਕਾਊਂਟਰ, ਟੈਸਟ ਲੈਬਾਰਟਰੀ ਬਾਰੇ ਜਾਣਕਾਰੀ ਨਾ ਹੋਣਾ ਹੈ। ਅਮਰੀਕਾ ਦੇ ਹਸਪਤਾਲਾਂ ’ਚ ਕਾਲਜ ’ਚ ਪੜ੍ਹਨ ਵਾਲੇ ਵਿਦਿਅਰਥੀ ਆਪਣੇ ਖਾਲੀ ਸਮੇਂ ’ਚ ਹਸਪਤਾਲਾਂ ’ਚ ਮਰੀਜਾਂ ਦੀ ਮੱਦਦ ਕਰਨ ਲਈ ਉਨ੍ਹਾਂ ਥਾਵਾਂ ’ਤੇ ਜਾਂਦੇ ਹਨ ਜਿੱਥੇ ਮਰੀਜਾਂ ਦਾ ਦਬਾਅ ਸਭ ਤੋਂ ਵੱਧ ਹੁੰਦਾ ਹੈ। (PGI Chandigarh)
ਪੀਜੀਆਹੀ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਬਾਰੇ ਦੱਸਿਆ ਕਿ ਡਿਪਟੀ ਡਾਇਰੈਕਟਰ ਐਡਮਿਨਿਸਟੇ੍ਰਸ਼ਨ ਪੰਕਜ ਰਾਏ ਨੇ ਅਮਰੀਕੀ ਹਸਪਤਾਲਾਂ ਦੇ ਇਸ ਪ੍ਰਯੋਗ ਨੂੰ ਪੀਜੀਆਈ ’ਚ ਅਜਮਾਉਣ ਦਾ ਪ੍ਰਸਤਾਵ ਦਿੱਤਾ। ਇਸ ਤੋਂ ਬਾਅਦ ਜਦੋਂ ਇਹ ਵਿਚਾਰ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਪੀਜੀਆਈ ’ਚ ਮੱਦਦ ਲਈ ਭੇਜਣ ਦਾ ਭਰੋਸਾ ਦਿੱਤਾ।
ਹੁਣ ਪੀਜੀਆਈ ਕੋਲ ਸ਼ਹਿਰ ਦੇ ਕਈ ਵਿੱਦਿਅਕ ਅਦਾਰਿਆਂ ਨੇ ਆਪਣੇ ਐੱਨਐੱਸਐੱਸ ਤੇ ਐੱਨਸੀਸੀ ਵਰਕਰਾਂ ਨੂੰ ਭੇਜਣ ਦੀ ਹਾਮੀ ਭਰੀ ਹੈ। ਫਿਰ ਪੀਜੀਆਈ ਨੇ ਇਨ੍ਹਾਂ ਕਾਲਜਾਂ ਤੋਂ ਪੈਨਲ ਮੰਗਿਆ ਅਤੇ ਹੁਣ ਸੇਕਟਰ-10 ਦੇ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਸਭ ਤੋਂ ਪਹਿਲਾਂ ਪੀਜੀਆਈ ਦੀ ਮੱਦਦ ਲਈ ਪਹੁੰਚੀਆਂ ਹਨ। ਡਾਇਰੈਕਟਰ ਉਚੇਰੀ ਸਿੱਖਿਆ, ਚੰਡੀਗੜ੍ਹ ਨੇ ਵੀ ਇਸ ਯਤਨ ਵਿੱਚ ਪੀਜੀਆਈ ਦੀ ਮੱਦਦ ਕੀਤੀ।
Also Read : ਜ਼ਮੀਨ ਦੇ ਇੰਤਕਾਲ ਬਦਲੇ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਕਾਬੂ