ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Manmohan Sing...

    Manmohan Singh: ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ

    Manmohan Singh
    Manmohan Singh: ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦੇਹਾਂਤ

    ਦਿੱਲੀ ਦੇ ਏਮਜ਼ ’ਚ ਲਈ ਆਖਿਰੀ ਸਾਹ | Manmohan Singh

    ਨਵੀਂ ਦਿੱਲੀ (ਏਜੰਸੀ)। Manmohan Singh: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਵੀਰਵਾਰ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਦੀ ਅਜੇ ਤੱਕ ਮਨਮੋਹਨ ਸਿੰਘ ਦੇ ਪਰਿਵਾਰ, ਕਾਂਗਰਸ ਜਾਂ ਹਸਪਤਾਲ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

    ਇਹ ਖਬਰ ਵੀ ਪੜ੍ਹੋ : Road Accident: ਤੇਜ਼ ਰਫਤਾਰ ਬੇਕਾਬੂ ਟਰੱਕ ਸਿੱਧਾ ਦੁਕਾਨਾਂ ’ਚ ਵੜਿਆ

    ਪਰ, ਰਾਬਰਟ ਵਾਡਰਾ, ਪੱਪੂ ਯਾਦਵ, ਮਨੋਜ ਝਾਅ, ਸਲਮਾਨ ਖੁਰਸ਼ੀਦ ਨੇ ਉਨ੍ਹਾਂ ਦੇ ਦੇਹਾਂਤ ਬਾਰੇ ਐਕਸ ’ਤੇ ਪੋਸਟ ਕੀਤਾ ਹੈ। ਇਸ ਦੌਰਾਨ ਕਰਨਾਟਕ ਦੇ ਬੇਲਾਗਾਵੀ ’ਚ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਨਾਲ ਹੀ 27 ਦਸੰਬਰ ਨੂੰ ਹੋਣ ਵਾਲੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਬੇਲਾਗਾਵੀ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ। ਏਮਜ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਿਅੰਕਾ ਗਾਂਧੀ ਏਮਜ਼ ਪਹੁੰਚ ਚੁੱਕੀ ਹੈ। ਕੁਝ ਸਮੇਂ ਬਾਅਦ ਸੋਨੀਆ ਗਾਂਧੀ ਵੀ ਹਸਪਤਾਲ ਪਹੁੰਚ ਰਹੀ ਹੈ। Manmohan Singh

    LEAVE A REPLY

    Please enter your comment!
    Please enter your name here