ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News ਅੰਮ੍ਰਿਤਪਾਲ ਨੂ...

    ਅੰਮ੍ਰਿਤਪਾਲ ਨੂੰ ਲੈ ਕੇ ਆਈ ਵੱਡੀ ਖਬਰ, ਬਾਇਕ ਹੋਈ ਬਰਾਮਦ

    Amritpal

    ਜਿਸ ਬਾਈਕ ‘ਤੇ ਅੰਮ੍ਰਿਤਪਾਲ ਫਰਾਰ ਹੋਇਆ ਸੀ, ਪੁਲਿਸ ਨੇ ਕੀਤੀ ਬਰਾਮਦ

    (ਸੱਚ ਕਹੂੰ ਨਿਊਜ਼) ਜਲੰਧਰ। ਵਾਰਿਸ ਪੰਜਾਬ ਡੇ ਦੇ ਮੁਖੀ ਅੰਮ੍ਰਿਤਪਾਲ (Amritpal) ਦੀ ਭਾਲ ਲਈ ਪੁਲਿਸ ਦੀ ਮੁਹਿੰਮ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਜਿਸ ਬਾਈਕ ‘ਤੇ ਉਹ ਭੱਜ ਗਿਆ ਸੀ, ਉਸ ਨੂੰ ਪੁਲਸ ਨੇ ਬੁੱਧਵਾਰ ਨੂੰ ਬਰਾਮਦ ਕਰ ਲਿਆ ਹੈ। ਬਾਈਕ ਜਲੰਧਰ ਤੋਂ ਕਰੀਬ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ ‘ਚ ਪਈ ਮਿਲੀ। ਦੂਜੇ ਪਾਸੇ ਪੁਲਿਸ ਨੇ ਦੁਪਹਿਰ 12 ਵਜੇ ਦੇ ਕਰੀਬ ਅੰਮ੍ਰਿਤਪਾਲ ਦੀ ਮਾਂ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਮਾਮਲੇ ਦੀ ਜਾਂਚ ਕੀਤੀ ਗਈ ਹੈ।

    ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਸਤਾਉਣ ਲੱਗਾ ਮੁਕਾਬਲੇ ਦਾ ਡਰ

    ਅੰਮ੍ਰਿਤਪਾਲ ਨੇ ਬਦਲਿਆ ਭੇਸ, ਪੈਂਟ ਸ਼ਰਟ ’ਚ ਆਏ ਨਜ਼ਰ

    Amritpal

     ਅੰਮ੍ਰਿਤਪਾਲ (Amritpal) ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ਵਿੱਚ ਉਨ੍ਹਾਂ ਦਾ ਰੂਪ ਬਦਲਿਆ ਹੋਇਆ ਹੈ। ਉਸਨੇ ਪੱਗ ਬੰਨ੍ਹੀ ਹੈ। ਉਹ ਸ਼ਰਟ ਅਤੇ ਜੀਨਸ ‘ਚ ਬਾਈਕ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਪੁਲੀਸ ਅਨੁਸਾਰ ਅੰਮ੍ਰਿਤਪਾਲ ਬਰੇਜ਼ਾ ਕਾਰ ਵਿੱਚ ਪਿੰਡ ਨੰਗਲ ਅੰਬੀਆ ਪੁੱਜਿਆ। ਬ੍ਰੇਜ਼ਾ ਕਾਰ ਤੋਂ ਰਾਈਫਲਾਂ, ਵਾਕੀ ਟਾਕੀਜ਼ ਅਤੇ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਹਨ। ਅੰਮ੍ਰਿਤਪਾਲ ਨੇ ਇਨ੍ਹਾਂ ਦੀ ਵਰਤੋਂ ਕੀਤੀ। ਆਖਰੀ ਵਾਰ ਉਸ ਨੇ ਬ੍ਰੇਜਾ ਵਿੱਚ ਸਵਾਰੀ ਕੀਤੀ ਸੀ।

    ਅੰਮ੍ਰਿਤਪਾਲ (Amritpal) ਦੀ ਆਖਰੀ ਲੋਕੇਸ਼ਨ ਫ਼ਿਰੋਜ਼ਪੁਰ-ਮੋਗਾ ਰੋਡ ਦੀ

    ਅੰਮ੍ਰਿਤਪਾਲ ਸਿੰਘ ਦਾ ਆਖਰੀ ਲੋਕੇਸ਼ਨ ਫਿਰੋਜ਼ਪੁਰ-ਮੋਗਾ ਰੋਡ ਵੱਲ ਹੈ। ਉਸ ਨੂੰ ਆਖਰੀ ਵਾਰ ਉੱਥੇ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ। ਪੁਲਿਸ ਅਜੇ ਇਸ ਸਬੰਧੀ ਹੋਰ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿੱਚ ਉਸ ਨੇ ਫਿਰੋਜ਼ਪੁਰ ਵੱਲ ਰੁਖ ਕੀਤਾ ਹੈ। ਨੰਗਲ ਅੰਬੀਆ ਪਿੰਡ ਤੋਂ ਇਹ ਸੜਕ ਫਿਰੋਜ਼ਪੁਰ ਅਤੇ ਮੋਗਾ ਦੋਵਾਂ ਰੂਟਾਂ ਨੂੰ ਮਿਲਾਉਂਦੀ ਹੈ। ਅੰਮ੍ਰਿਤਪਾਲ ਬਠਿੰਡਾ ਜਾਂ ਰਾਜਸਥਾਨ ਨੂੰ ਜਾ ਸਕਦਾ ਹੈ।

    ਹੁਣ ਤੱਕ 154 ਵਿਅਕਤੀ ਹਿਰਾਸਤ ’ਚ ਲਏ

    ਇਸ ਪੂਰੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਇਲਾਵਾ ਉਸ ਨੂੰ ਭੱਜਣ ਵਿੱਚ ਮੱਦਦ ਕਰਨ ਵਾਲੇ ਕੁੱਲ 154 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਤੋਂ ਇਲਾਵਾ ਹੁਣ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜਣ ਦੀ ਯੋਜਨਾ ਹੈ, ਜਿਸ ਲਈ 13 ਜੇਲ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ।

    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ

    ਉਹ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਧਰਮ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਇਸੇ ਦੌਰਾਨ ਬਠਿੰਡਾ ਦੇ ਵਸਨੀਕ ਅਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਹੋਣ ਦਾ ਦਾਅਵਾ ਕਰਦੇ ਇਮਰਾਨ ਸਿੰਘ ਨੇ ਐਤਵਾਰ ਨੂੰ ਇੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਪੁਲਿਸ ਨੇ ਅੰਮ੍ਰਿਤਪਾਲ ਨੂੰ 18 ਮਾਰਚ ਨੂੰ ਹੀ ਗਿ੍ਰਫਤਾਰ ਕਰ ਲਿਆ ਸੀ। ਇੱਕ ਅਣਦੱਸੇ ਟਿਕਾਣੇ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਦੀ ਜਾਨ ਨੂੰ ਖਤਰਾ ਹੈ ਅਤੇ ਉਸ ਨੂੰ ਸੁਰੱਖਿਅਤ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸੂਬਾ ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

    ਭਗੌੜਾ ਅੰਮ੍ਰਿਤਪਾਲ ਸਿੰਘ ਕੱਪੜੇ ਬਦਲ ਕੇ ਫਰਾਰ ਹੋਇਆ : ਆਈ.ਜੀ ਸੁਖਚੈਨ ਸਿੰਘ ਗਿੱਲ

    ਭਗੌੜਾ ਅੰਮ੍ਰਿਤਪਾਲ ਸਿੰਘ (Amritpal ) ਕੱਪੜੇ ਬਦਲ ਕੇ ਫਰਾਰ ਹੋ ਗਿਆ ਹੈ। ਇਸ ਗੱਲ ਦਾ ਖੁਲਾਸਾ ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਕੀਤਾ ਹੈ। ਪੁਲਿਸ ਤੋਂ ਬਚਣ ਲਈ ਉਹ ਕਈ ਵਾਰ ਆਪਣੇ ਕੱਪੜੇ ਬਦਲ ਚੁੱਕਾ ਹੈ ਅਤੇ ਕਈ ਗੱਡੀਆਂ ਵੀ ਬਦਲ ਚੁੱਕਾ ਹੈ। ਇਸ ਸਬੰਧੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।

    ਪੁਲਿਸ ਨੇ ਇਹ ਵੀ ਕਿਹਾ ਕਿ ਉਹ ਮੋਟਰਸਾਈਕਲ ’ਤੇ ਭੱਜ ਗਿਆ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਵਾਰਿਸ ਅੰਮਿ੍ਰਤਪਾਲ ਸਿੰਘ ਨੂੰ ਗਿ੍ਰਫਤਾਰ ਕਰਨ ਲਈ ਸ਼ਨਿੱਚਰਵਾਰ ਤੋਂ ਸੁਰੂ ਕੀਤੇ ਗਏ ਆਪ੍ਰੇਸ਼ਨ ਦੇ ਤਹਿਤ ਸਾਮ ਤੱਕ 154 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੰਮਿ੍ਰਤਪਾਲ ਸਿੰਘ ਦੀ ਭਾਲ ਜਾਰੀ ਹੈ।

    ਹੁਣ ਤੱਕ ਛੇ ਕੇਸ ਦਰਜ

    ਇੰਸਪੈਕਟਰ ਜਨਰਲ ਆਫ ਪੁਲਿਸ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਪਹਿਲੇ ਦਿਨ 78, ਦੂਜੇ ਦਿਨ 34 ਅਤੇ ਤੀਜੇ ਦਿਨ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਮੈਂਬਰਾਂ ਖਿਲਾਫ਼ ਫਰਵਰੀ ਤੋਂ ਹੁਣ ਤੱਕ ਛੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼, ਪੁਲਿਸ ਦੇ ਕੰਮ ਵਿੱਚ ਵਿਘਨ ਪਾਉਣ, ਪੁਲਿਸ ਮੁਲਾਜ਼ਮਾਂ ਨੂੰ ਜਖਮੀ ਕਰਨ, ਅਸਲਾ ਐਕਟ ਦੀ ਉਲੰਘਣਾ ਅਤੇ ਕਤਲ ਦੇ ਦੋਸ਼ ਸ਼ਾਮਲ ਹਨ।

    ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ

    ਪੰਜਾਬ ਸਰਕਾਰ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਿਰੁੱਧ ਪੁਲਿਸ ਵੱਲੋਂ ਕੀਤੀ ਕਾਰਵਾਈ ਕਾਰਨ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਾਵਧਾਨੀ ਵਜੋਂ ਸੂਬੇ ਦੇ ਕੁਝ ਇਲਾਕਿਆਂ ਵਿੱਚ ਮੋਬਾਈਲ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ’ਤੇ ਪਾਬੰਦੀ ਵੀਰਵਾਰ ਦੁਪਹਿਰ ਤੱਕ ਵਧਾ ਦਿੱਤੀ ਹੈ। ਮੰਗਲਵਾਰ ਦੁਪਹਿਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

    ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਇੱਕ ਹੁਕਮ ਵਿੱਚ ਕਿਹਾ ਕਿ ਪੰਜਾਬ ਦੇ ਤਰਨਤਾਰਨ, ਫਿਰੋਜਪੁਰ, ਮੋਗਾ, ਸੰਗਰੂਰ, ਅਜਨਾਲਾ ਸਬ-ਡਵੀਜਨ, ਮੋਹਾਲੀ ਵਾਈਪੀਐਸ ਚੌਕ ਅਤੇ ਏਅਰਪੋਰਟ ਰੋਡ ਵਿੱਚ 23 ਮਾਰਚ ਤੱਕ ਇੰਟਰਨੈੱਟ ਬੰਦ ਰਹੇਗਾ। ਮੰਗਲਵਾਰ ਦੁਪਹਿਰ ਤੋਂ ਸੂਬੇ ਦੇ ਬਾਕੀ ਹਿੱਸਿਆਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here