Haryana Winter Holiday News: ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਇੰਸਾਂ)। ਹਰਿਆਣਾ ਸੂਬੇ ’ਚ ਸਕੂਲੀ ਬੱਚਿਆਂ ਲਈ ਵੱਡੀ ਖੁਸ਼ਖਬਰੀ ਹੈ, ਦਰਅਸਲ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਠੰਢ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ’ਚ ਠੰਢ ਦਾ ਮੌਸਮ ਆ ਗਿਆ ਹੈ। ਅਜਿਹੇ ’ਚ ਹੁਣ ਸਕੂਲੀ ਬੱਚੇ ਸਰਦੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਹਨ, ਇਸ ਦੌਰਾਨ ਹਰਿਆਣਾ ਦੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਇਹ ਖਬਰ ਵੀ ਪੜ੍ਹੋ : Punjab Weather News: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਦਾ ਵੱਡਾ ਅਪਡੇਟ, ਜਾਣੋ ਆਉਣ ਵਾਲੇ 3-4 ਦਿਨਾਂ ਦੀ ਸਥਿਤੀ&…
ਸ਼ੀਤ ਲਹਿਰ ਦਾ ਅਲਰਟ ਜਾਰੀ | Haryana Winter Holiday News
ਮੌਸਮ ਮਾਹਿਰਾਂ ਤੋਂ ਹਾਸਲ ਹੋਏ ਵੇਰਵਿਆਂ ਮੁਤਾਬਕ ਮੌਸਮ ਵਿਭਾਗ ਨੇ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ, ਅਜਿਹੇ ’ਚ ਠੰਢ ਦੀ ਵਧਦੀ ਤੀਬਰਤਾ ਨੂੰ ਵੇਖਦੇ ਹੋਏ ਜਲਦ ਹੀ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਸਰਕਾਰ ਦਸੰਬਰ ਮਹੀਨੇ ’ਚ ਹੀ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ।
ਦਸੰਬਰ ਦੇ ਆਖਿਰੀ ਹਫਤੇ ’ਚ ਸ਼ੁਰੂ ਹੋਣਗੀਆਂ ਛੁੱਟੀਆਂ
ਜਾਣਕਾਰੀ ਮੁਤਾਬਕ ਹਰਿਆਣਾ ’ਚ ਸਰਦੀਆਂ ਦੀਆਂ ਛੁੱਟੀਆਂ ਦਸੰਬਰ ਦੇ ਆਖਰੀ ਹਫਤੇ ਸ਼ੁਰੂ ਹੋਣਗੀਆਂ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਸ਼ਾਸਨ ਨੇ ਵੀ ਸੰਭਾਵਿਤ ਛੁੱਟੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। Haryana Winter Holiday News
ਪੰਜਾਬ-ਚੰਡੀਗੜ੍ਹ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਸਕੂਲਾਂ ਦੀਆਂ ਛੁੱਟੀਆਂ
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਹਾਲਾਂਕਿ ਸੂਬੇ ਦੇ ਮੌਸਮ ਤੇ ਠੰਢ ਨੂੰ ਵੇਖਦੇ ਹੋਏ ਇਹ ਫੈਸਲਾ ਜਲਦ ਹੀ ਲਿਆ ਜਾ ਸਕਦਾ ਹੈ, ਜਦਕਿ ਪੰਜਾਬ ਤੇ ਚੰਡੀਗੜ੍ਹ ’ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹਨ। ਇਹ ਛੁੱਟੀਆਂ 25 ਦਸੰਬਰ ਤੋਂ ਸ਼ੁਰੂ ਹੋ ਕੇ 10 ਜਨਵਰੀ ਤੱਕ ਜਾਰੀ ਰਹਿਣਗੀਆਂ। ਇਹ ਫੈਸਲਾ ਇਨ੍ਹਾਂ ਸੂਬਿਆਂ ’ਚ ਠੰਢ ਦੇ ਵੱਧਦੇ ਪ੍ਰਭਾਵ ਨੂੰ ਵੇਖਦਿਆਂ ਲਿਆ ਗਿਆ ਹੈ।
ਸ਼ੀਤ ਲਹਿਰ ਦੌਰਾਨ ਸਕੂਲਾਂ ’ਚ ਸੁਰੱਖਿਆ ਦੇ ਉਪਾਅ
- ਇਸ ਦੇ ਨਾਲ ਹੀ ਹਰਿਆਣਾ ਦੇ ਕਈ ਸਕੂਲਾਂ ’ਚ ਠੰਢ ਦੇ ਬਚਾਅ ਲਈ ਸੁਰੱਖਿਆ ਉਪਾਅ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ, ਇਨ੍ਹਾਂ ’ਚੋਂ ਕੁਝ ਵੱਡੇ ਕਦਮ ਹਨ।
- ਸਕੂਲਾਂ ਦੇ ਸਮੇਂ ’ਚ ਬਦਲਾਅ : ਠੰਢ ਦੀ ਵਧਦੀ ਤੀਬਰਤਾ ਨੂੰ ਵੇਖਦੇ ਹੋਏ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦਾ ਕਰ ਦਿੱਤਾ ਗਿਆ ਹੈ।
- ਹੀਟਿੰਗ ਦੇ ਪ੍ਰਬੰਧ : ਸਕੂਲ ਦੇ ਅਹਾਤੇ ’ਚ ਹੀਟਰ ਤੇ ਹੀਟਿੰਗ ਦੇ ਹੋਰ ਸਾਧਨ ਮੁਹੱਈਆ ਕਰਵਾਏ ਗਏ ਹਨ।
- ਛੋਟੇ ਬੱਚਿਆਂ ਲਈ ਛੋਟ : ਪ੍ਰਾਇਮਰੀ ਜਮਾਤ ਦੇ ਬੱਚਿਆਂ ਨੂੰ ਠੰਢ ਦੇ ਦਿਨਾਂ ’ਚ ਸਕੂਲ ਆਉਣ ਤੋਂ ਛੋਟ ਦਿੱਤੀ ਜਾ ਰਹੀ ਹੈ।