ਜਲੰਧਰ। ਕੈਂਟ ਰੋਡ ’ਤੇ ਕਾਂਗਰਸ ਪਾਰਟੀ ਦੀ ਨੇਤਰੀ ਕਮਲਜੀਤ ਕੌਰ ਮੁਲਤਾਨੀ ਦੇ ਬੇਟੇ ਦੀ ਲਾਸ਼ ਉਸੇ ਦੀ ਗੱਡੀ ਵਿੱਚ ਮਿਲੀ। ਮੁਲਤਾਨੀ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ, ਜਿਸ ਦੀ ਸ਼ਿਕਾਇਤ ਥਾਣਾ ਨੰਬਰ 7 ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਲਵਪ੍ਰੀਤ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ। (Jalandhar News)
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਮਲਜੀਤ ਕੌਰ ਮੁਲਤਾਨੀ ਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ 4 ਅਪਰੈਲ ਨੂੰ ਇੱਕ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਤਿਆਰ ਹੋ ਕੇ 12 ਵਜੇ ਆਪਣੀ ਗੱਡੀ ਵਿੱਚ ਘਰੋਂ ਨਿੱਕਲਿਆ। ਉਨ੍ਹਾਂ ਕਿਹਾ ਕਿ ਫੋਨ ’ਤੇ ਆਪਣੇ ਪੁੱਤਰ ਨਾਲ ਸੰਪਰਕ ਵਿੱਚ ਰਹੇ ਪਰ 5 ਅਪਰੈਲ ਨੂੰ ਸਵੇਰੇ 3 ਵਜੇ ਸਤਿੰਦਰਪਾਲ ਨੂੰ ਉਸ ਨੇ ਫੋਨ ਕੀਤਾ ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਸਵੇਰੇ 9:30 ਵਜੇ ਕਮਲਜੀਤ ਕੌਰ ਦੇ ਘਰ ਪਰਮਜੀਤ ਕੌਰ ਵਾਸੀ ਪੰਜਾਬ ਐਵੇਨਿਊ ਅਤੇ ਉਸ ਦਾ ਬੇਟਾ ਆਏ ਅਤੇ ਦੰਸਿਆ ਕਿ ਉਸ ਦੇ ਬੇਟੇ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ।
Jalandhar News
ਕਮਲਜੀਤ ਕੌਰ ਮੁਲਤਾਨੀ ਆਪਣੀ ਬੇਟੀ ਨਾਲ ਕੰਟਰੀ ਰੋਡ ’ਤੇ ਪਹੁੰਚੀ ਤਾਂ ਵੇਖਿਆ ਕਿ ਉਸ ਦੇ ਪੁੱਤਰ ਦੀਕਗੱਡੀ ਵਿੱਚ ਲਾਸ਼ ਪਈ ਸੀ, ਜੋ ਡਰਾਈਵਿੰਗ ਸੀਟ ਦੇ ਨਾਲ ਵਾਲੀ ਸੀਟ ‘ਤੇ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਦਾ ਕਤਲ ਲਵਪ੍ਰੀਤ ਸਿੰਘ ਨੇ ਕੀਤਾ ਹੈ। ਦੋਸ਼ ਹੈ ਕਿ ਲਵਪ੍ਰੀਤ ਨੇ ਜ਼ਹਿਰੀਲਾ ਪਦਾਰਥ ਦੇ ਕੇ ਸਤਿੰਦਰਪਾਲ ਮੁਲਤਾਨੀ ਦਾ ਕਤਲ ਕੀਤਾ ਹੈ। ਥਾਦਾ ਨੰਬਰ 7 ਦੇ ਮੁਖੀ ਐਡੀਸ਼ਨਲ ਐੱਸਐੱਚਓ ਪਵਿੱਤਰ ਸਿੰਘ ਨੇ ਕਿਹਾ ਕਿ ਕਮਲਜੀਤ ਕੌਰ ਦੇ ਬਿਆਨਾਂ ’ਤੇ ਲਵਪ੍ਰੀਤ ਸਿੰਘ ਖਿਲਾਫ਼ 302 ਦਾ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕਤਲ ਦਾ ਕਾਰਨ ਅਜੇ ਸਪੱਸ਼ਨ ਨਹੀਂ ਹੋ ਸਕਿਆ। ਦੇਰ ਰਾਤ ਪੁਲਿਸ ਪੁੱਛਗਿੱਛ ਕਰਨ ਵਿੱਚ ਜੁਟੀ ਹੋਈ ਸੀ।