ਬਜ਼ੁਰਗ ਮਹਿਲਾ ਦੀ ਕੋਈ ਵੀ ਚੱਲ ਜਾਂ ਅਚੱਲ ਸੰਪੰਤੀ ਨਹੀਂ ਹੋਵੇਗੀ ਟਰਾਂਸਫਰ
- ਅਦਾਲਤ ਨੇ ਕਿਹਾ ਹੁਣ ਧੀਆਂ ਸੰਭਾਲਣ ਮਾਂ ਦੀ ਜ਼ਿੰਮੇਵਾਰੀ
(ਏਜੰਸੀ) ਨਵੀਂ ਦਿੱਲੀ। ਮਾਂ ਦਾ ਧਿਆਨ ਰੱਖਣ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ ਹੁੰਦੀ ਹੈ ਇੱਕ ਬਜ਼ੁਰਗ ਮਹਿਲਾ ਦੀ ਪੁੱਤਰ ਵੱਲੋਂ ਸੇਵਾ ਨਾ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਬਜ਼ੁਰਗ ਮਹਿਲਾ ਦੀ ਧੀਆਂ ਨੇ (Supreme Court) ਅਦਾਲਤ ’ਚ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਉਨ੍ਹਾਂ ਦਾ ਭਰਾ ਮਾਂ ਦਾ ਧਿਆਨ ਨਹੀਂ ਰੱਖ ਰਿਹਾ ਹੈ, ਅਜਿਹੇ ’ਚ ਉਨ੍ਹਾਂ ਨੂੰ ਉਨ੍ਹਾਂ ਦੀ ਕਸਟਡੀ ਦੇਣੀ ਚਾਹੀਦੀ ਹੈ।
ਧੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਭਰਾ ਨੇ ਮਾਂ ਦੀ ਵੱਡੀ ਜਾਇਦਾਦ ਆਪਣੇ ਨਾਂਅ ਕਰਵਾ ਲਈ ਹੈ, ਪਰ ਹੁਣ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਰਿਹਾ ਹੈ ਇਸ ’ਤੇ ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਹੁਣ ਮਹਿਲਾ ਦੀ ਕੋਈ ਵੀ ਚੱਲ ਜਾਂ ਅਚੱਲ ਜਾਇਦਾਦ ਟਰਾਂਸਫਰ ਨਹੀਂ ਹੋ ਸਕੇਗੀ ਇਸ ਤੋਂ ਇਲਾਵਾ ਉਸ ਨੇ ਮਾਂ ਦੀ ਕਸਟਡੀ ਧੀਆਂ ਨੂੰ ਸੌਂਪਣ ਸਬੰਧੀ ਪੁੱਤਰ ਤੋਂ ਮੰਗਲਵਾਰ ਤੱਕ ਜਵਾਬ ਮੰਗਿਆ ਹੈ ਮਾਂ ਡਿਮੇਂਸ਼ੀਆ ਤੋਂ ਪੀੜਤ ਹੈ।
ਅਦਾਲਤ ਨੇ ਕਿਹਾ ਕਿ ਹੁਣ ਧੀਆਂ ਮਾਂ ਦੀ ਜ਼ਿੰਮੇਵਾਰੀ ਸੰਭਾਲਣ ਤੁਸੀਂ ਵੀ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹੋ ਇਸ ’ਤੇ ਪੱੁਤਰ ਵੱਲੋਂ ਪੇਸ਼ ਵਕੀਲ ਸੋਇਬ ਕੁਰੈਸ਼ੀ ਨੇ ਕਿਹਾ ਕਿ ਧੀਆਂ ਆਪਣੇ ਪਰਿਵਾਰਾਂ ਨਾਲ ਰਹਿੰਦੀਆਂ ਹਨ ਅਤੇ ਉਨ੍ਹਾਂ ਕੋਲ ਆਪਣੀ ਮਾਂ ਨੂੰ ਰੱਖਣ ਲਈ ਥਾਂ ਨਹੀਂ ਹੈ ਇਸ ’ਤੇ ਅਦਾਲਤ ਨੇ ਕਿਹਾ ਕਿ ‘ਸਵਾਲ ਇਹ ਨਹੀਂ ਹੈ ਕਿ ਤੁਹਾਡੇ ਕੋਲ ਕਿੰਨਾ ਏਰੀਆ ਹੈ ਸਗੋਂ ਸਵਾਲ ਇਹ ਹੈ ਕਿ ਤੁਹਾਡੇ ਕੋਲ ਮਾਂ ਦੀ ਦੇਖਭਾਲ ਕਰਨ ਲਈ ਕਿੰਨਾ ਵੱਡਾ ਦਿਲ ਹੈ। ਜਸਟਿਸ ਡੀਵਾਈ ਚੰਦਰਚੂਹੜ ਅਤੇ ਸੂਰਿਆਕਾਂਤ ਦੀ ਬੈਂਚ ਨੇ ਪੁੱਤਰ ਤੋਂ ਮੰਗਲਵਾਰ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ।
ਮਾਂ ਦੀ ਸਿਹਤ ਖਰਾਬ ਤੇ ਤੁਸੀਂ ਜਾਇਦਾਦ ਟਰਾਂਸਫਰ ਕਰਵਾਉਂਦੇ ਰਹੇ
ਇਸ ਤੋਂ ਬਾਅਦ 18 ਅਪਰੈਲ ਨੂੰ ਅਦਾਲਤ ਨੇ ਪਟਨਾ ਸਥਿਤ ਮੇਦਾਂਤਾ ਹਸਪਤਾਲ ਨੂੰ ਆਦੇਸ਼ ਦਿੱਤਾ ਸੀ ਕਿ ਉਹ ਇੱਕ ਮੈਡੀਕਲ ਬੋਰਡ ਦਾ ਗਠਨ ਕਰੇ ਅਤੇ ਮਹਿਲਾ ਦੀ ਸਿਹਤ ਦੀ ਜਾਂਚ ਕਰੇ ਇਸ ‘ਤੇ 28 ਅਪਰੈਲ ਨੂੰ ਹਸਪਤਾਲ ਦੇ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਵੈਦੇਹੀ ਸਿੰਘ ਡਿਮੇਂਸੀਆ ਤੋਂ ਪੀੜਤ ਹੈ ਇਸ ’ਤੇ ਅਦਾਲਤ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਕਿਹਾ ਕਿ ਮਾਂ ਦੀ ਸਿਹਤ ਇੰਨੀ ਖਰਾਬ ਹੋਣ ਤੋਂ ਬਾਅਦ ਵੀ ਪੁੱਤਰ ਉਨ੍ਹਾਂ ਦੀ ਜਾਇਦਾਦ ਨੂੰ ਟਰਾਂਸਫਰ ਕਰਨ ’ਚ ਜੁਟਿਆ ਰਿਹਾ। ਅਦਾਲਤ ਨੇ ਬਜ਼ੁਰਗਾਂ ਦੀ ਹਾਲਤ ’ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਦੇਸ਼ ’ਚ ਸੀਨੀਅਰ ਨਾਗਰਿਕਾਂ ਦੇ ਨਾਲ ਇਹ ਤ੍ਰਾਸਦੀ ਹੈ ਉਹ ਗੰਭੀਰ ਤੌਰ ’ਤੇ ਡਿਮੇਂਸੀਆ ਦਾ ਸ਼ਿਕਾਰ ਹੈ ਅਤੇ ਤੁਸੀਂ ਉਨ੍ਹਾਂ ਦੀ ਜਾਇਦਾਦ ਵੇਚਣ ’ਚ ਜੁਟੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ