ਡੇਰਾ ਪ੍ਰੇਮੀ ਕਤਲ ਕੇਸ ’ਚ ਫੜਿਆ ਸਭ ਇੰਸਪੈਕਟਰ ਦਾ ਪੁੱਤਰ
- ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਇੰਸਾਂ ਕਤਲ ਕੇਸ ’ਚ ਪੰਜ ਨਾਮਜ਼ਦ
- ਅਦਾਲਤੀ ਹੁਕਮਾਂ ’ਤੇ ਨਾਬਾਲਿਗ ਦੋਸ਼ੀਆਂ ਦੇ ਨਾਂ ਜਨਤਕ ਨਹੀਂ ਕੀਤੇ ਜਾਣਗੇ : ਐੱਸ.ਐੱਸ.ਪੀ.
(ਅਜੈ ਮਨਚੰਦਾ)
ਕੋਟਕਪੂਰਾ। ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਇੰਸਾਂ ਦੀ ਕਤਲ ਦੇ ਮਾਮਲੇ ’ਚ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਮਿ੍ਰਤਕ ਦੀ ਪਤਨੀ ਸਿਮਰਨ ਦੇ ਬਿਆਨਾ ਦੇ ਆਧਾਰ ’ਤੇ ਧਾਰਾ 302/307/148/149/120-ਬੀ ਦਰਜ਼ ਕਰ ਲਿਆ ਹੈ। ਅਣਪਛਾਤੇ ਹਮਲਾਵਰਾਂ ਖਿਲਾਫ ਆਈ.ਪੀ.ਸੀ. ਅਤੇ ਅਸਲਾ ਐਕਟ ਦੀ ਧਾਰਾ 25.54/50 ਤਹਿਤ ਪਰਚਾ ਦਰਜ ਕਰ ਲਿਆ ਹੈ। ਪਰ ਹਮਲਾਵਰਾਂ ਦੀ ਸਨਾਖਤ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ’ਚ ਪੁਲਿਸ ਨੇ ਬਠਿੰਡਾ ’ਚ ਤਾਇਨਾਤ ਸਬ-ਇੰਸਪੈਕਟਰ ਦੇ ਪੁੱਤਰ ਨੂੰ ਹਿਰਾਸਤ ’ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਐੱਸਆਈ ਦੇ ਬੇਟੇ ਨੇ ਸ਼ੂਟਰਾਂ ਨੂੰ ਪਟਿਆਲਾ ’ਚ ਰਹਿਣ ਦਾ ਇੰਤਜਾਮ ਕੀਤਾ ਸੀ। ਦੱਸ ਦੇਈਏ ਕਿ ਮੁਲਜ਼ਮ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਹੋਸਟਲ ’ਚ ਹੀ ਰਹਿੰਦਾ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਇੰਸਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਦੀ ਗੋਲੀ ਲੱਗਣ ਤੋਂ ਨਾਲ ਪ੍ਰਦੀਪ ਦਾ ਸੁਰੱਖਿਆ ਗਾਰਫ ਅਤੇ ਗੁਆਂਢੀ ਵੀ ਜਖ਼ਮੀ ਹੋ ਗਏ ਸਨ। ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਭੁਪਿੰਦਰ ਸਿੰਘ ਉਰਫ ਗੋਲਡੀ ਅਤੇ ਮਨਪ੍ਰੀਤ ਸਿੰਘ ਮਨੀ ਵਾਸੀ ਸਾਦਿਕ ਰੋਡ ਫਰੀਦਕੋਟ, ਜਤਿੰਦਰ ਉਰਫ ਜੀਤੂ ਵਾਸੀ ਕਲਾਨੌਰ (ਜ਼ਿਲ੍ਹਾ ਰੋਹਤਕ, ਹਰਿਆਣਾ) ਅਤੇ 14 ਅਤੇ 15 ਸਾਲ ਦੀ ਉਮਰ ਦੇ ਦੋ ਹੋਰ ਨਾਬਾਲਗਾਂ ਨੂੰ ਨਾਮਜ਼ਦ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ